ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ Landslide ਕਾਰਨ 302 ਸੜਕਾਂ ਬੰਦਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ 'ਚ ਕਈ ਥਾਵਾਂ 'ਤੇ ਢਿੱਗਾਂ ਡਿੱਗ ਗਈਆਂ।ਸੂਬੇ ਵਿੱਚ ਮਾਨਸੂਨ ਦੀ ਵਾਪਸੀ ਦੇ ਨਾਲ ਹੀ ਮੀਂਹ ਕਾਰਨ 300 ਤੋਂ ਵੱਧ ਸੜਕਾਂ ਨੂੰ ਬੰਦ ਕਰਨਾ ਪਿਆ।ਸ਼ਿਮਲਾ ਦੇ ਦੁਧਲੀ ਉਪਨਗਰ 'ਚ ਭਾਰੀ ਮੀਂਹ ਕਾਰਨ ਸੜਕ 'ਤੇ ਖੜ੍ਹੇ ਤਿੰਨ ਵਾਹਨ landslide ਦੀ ਲਪੇਟ ਚ ਆ ਗਏ |ਢਿੱਗਾਂ ਡਿੱਗਣ ਕਾਰਨ ਮੰਡੀ-ਕੁੱਲੂ ਨੈਸ਼ਨਲ ਹਾਈਵੇਅ ਵੀ ਬੰਦ ਹੋ ਚੁੱਕਾ ਹੈ।ਸਥਾਨਕ ਮੌਸਮ ਵਿਭਾਗ ਨੇ ਐਤਵਾਰ ਨੂੰ ਭਾਰੀ ਮੀਂਹ ਦੇ ਮੱਦੇਨਜ਼ਰ ਔਰੰਜ ਅਲਰਟ ਅਤੇ ਸੋਮਵਾਰ ਨੂੰ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅੰਕੜਿਆਂ ਅਨੁਸਾਰ, 24 ਜੂਨ ਤੋਂ ਸ਼ੁਰੂ ਹੋਏ ਮਾਨਸੂਨ ਸੀਜ਼ਨ ਦੌਰਾਨ ਹਿਮਾਚਲ ਵਿੱਚ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਅਤੇ ਸੜਕ ਹਾਦਸਿਆਂ ਵਿੱਚ 255 ਲੋਕਾਂ ਦੀ ਮੌਤ ਹੋ ਚੁੱਕੀ ਹੈ।ਅਧਿਕਾਰੀਆਂ ਮੁਤਾਬਕ ਸੂਬੇ 'ਚ ਘੱਟੋ-ਘੱਟ 302 ਸੜਕਾਂ ਬੰਦ ਹਨ।