ਐਨ ਜੀ ਟੀ ਦੇ ਜੱਜ ਮਾਨਯੋਗ ਸੁਧੀਰ ਅਗਰਵਾਲ ਦਾ ਬਿਆਨ ਕਿ ਪੰਜਾਬ ਦੇ ਕਿਸਾਨਾ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਸਨਦੋਸ਼ੀ ਨਹੀ ਠਹਿਰਾਇਆ ਜਾ ਸਕਦਾ । ਇਹ ਬਿਆਨ ਉਹਨਾ ਨੇ ਦਿੱਲੀ ਵਿੱਚ ਸੰਪੂਰਨ ਖੇਤੀ ਪੂਰਨ ਰੋਜਗਾਰਥ ਸੰਸਥਾ ਵਲੋਂ ਦਿੱਲੀ ਵਿੱਚ ਅੰਤਰਰਾਸ਼ਟਰੀ ਮਾਰੂਥਲੀ ਕਿਰਿਆ ਅਤੇ ਸੋਕਾ ਰੋਕਣ ਦਿਵਸ ਤੇ ਝੋਨੇ ਦੀ ਖੇਤੀ ਦਾ ਕੁਦਰਤੀਕਰਨ (ਏ ਐਸ ਆਰ) (ਵਾਤਾਵਰਨ ਅਤੇ ਪਾਣੀ ਬਚਾਉ ਵਿਧੀ) ਨਾਲ ਝੋਨੇ ਦੀ ਕਾਸ਼ਤਕਾਰੀ ਕਰ ਰਹੇ ਕਿਸਾਨਾਂ ਨੂੰ ਸਨਮਾਨਿਤ ਕਰਨ ਮੌਕੇ ਦਿੱਤਾ।ਲੱਗਭਗ 10 ਸਾਲਾਂ ਤੋਂ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਹੀ ਭੰਨਿਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਉੱਚ ਅਹੁਦੇ ਤੇ ਬਿਰਾਜਮਾਨ ਕਿਸੇ ਅਧਕਾਰੀ ਵਲੌਂ ਪੰਜਾਬ ਨੂੰ ਇਹੋ ਜਿਹੇ ਘਿਨਾਣੇ ਦੋਸ਼ ਤੋ ਸੁਰਖਰੂ ਕੀਤਾ ਗਿਆ ਹੋਵੇ। ਜਸਟਿਸ ਸੁਧੀਰ ਅਗਰਵਾਲ ਐਨ ਜੀ ਟੀ ਦੇ ਉਸ ਬੈਂਚ ਦੇ ਮੈਬਰ ਹਨ, ਜਿਸ ਕੋਲ ਪੰਜਾਬ ਵਿੱਚ ਪਰਾਲੀ ਜਲਾਉਣ ਦਾ ਕੇਸ ਚੱਲ ਰਿਹਾ ਹੈ।