ਐਨ ਜੀ ਟੀ ਦੇ ਜੱਜ ਮਾਨਯੋਗ ਸੁਧੀਰ ਅਗਰਵਾਲ ਦਾ ਬਿਆਨ ਕਿ ਪੰਜਾਬ ਦੇ ਕਿਸਾਨਾ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਸਨਦੋਸ਼ੀ ਨਹੀ ਠਹਿਰਾਇਆ ਜਾ ਸਕਦਾ । ਇਹ ਬਿਆਨ ਉਹਨਾ ਨੇ ਦਿੱਲੀ ਵਿੱਚ ਸੰਪੂਰਨ ਖੇਤੀ ਪੂਰਨ ਰੋਜਗਾਰਥ ਸੰਸਥਾ ਵਲੋਂ ਦਿੱਲੀ ਵਿੱਚ ਅੰਤਰਰਾਸ਼ਟਰੀ ਮਾਰੂਥਲੀ ਕਿਰਿਆ ਅਤੇ ਸੋਕਾ ਰੋਕਣ ਦਿਵਸ ਤੇ ਝੋਨੇ ਦੀ ਖੇਤੀ ਦਾ ਕੁਦਰਤੀਕਰਨ (ਏ ਐਸ ਆਰ) (ਵਾਤਾਵਰਨ ਅਤੇ ਪਾਣੀ ਬਚਾਉ ਵਿਧੀ) ਨਾਲ ਝੋਨੇ ਦੀ ਕਾਸ਼ਤਕਾਰੀ ਕਰ ਰਹੇ ਕਿਸਾਨਾਂ ਨੂੰ ਸਨਮਾਨਿਤ ਕਰਨ ਮੌਕੇ ਦਿੱਤਾ।ਲੱਗਭਗ 10 ਸਾਲਾਂ ਤੋਂ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਠੀਕਰਾ ਪੰਜਾਬ ਦੇ ਕਿਸਾਨਾਂ ਸਿਰ ਹੀ ਭੰਨਿਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਉੱਚ ਅਹੁਦੇ ਤੇ ਬਿਰਾਜਮਾਨ ਕਿਸੇ ਅਧਕਾਰੀ ਵਲੌਂ ਪੰਜਾਬ ਨੂੰ ਇਹੋ ਜਿਹੇ ਘਿਨਾਣੇ ਦੋਸ਼ ਤੋ ਸੁਰਖਰੂ ਕੀਤਾ ਗਿਆ ਹੋਵੇ। ਜਸਟਿਸ ਸੁਧੀਰ ਅਗਰਵਾਲ ਐਨ ਜੀ ਟੀ ਦੇ ਉਸ ਬੈਂਚ ਦੇ ਮੈਬਰ ਹਨ, ਜਿਸ ਕੋਲ ਪੰਜਾਬ ਵਿੱਚ ਪਰਾਲੀ ਜਲਾਉਣ ਦਾ ਕੇਸ ਚੱਲ ਰਿਹਾ ਹੈ। ਇਸ ਕਰਕੇ ਉਹਨਾਂ ਨੂੰ ਇਸ ਮੁੱਦੇ ਵਾਰੇ ਪੂਰਾ ਗਿਆਨ ਹੈ। ਇਸ ਲਈ ਉਹਨਾਂ ਦੇ ਬਿਆਨ ਦੀ ਧਿਆਨ ਨਾਲ ਪੜਚੋਲ ਕੀਤੀ ਜਾਵੇ, ਉਹਨਾਂ ਨੇ ਕਿਹਾ ਹੈ ਕਿ ਇਸ ਵਾਰੇ ਕੋਈ ਵੀ ਵਿਗਿਆਨਿਕ ਦਲੀਲ ਨਹੀ ਹੈ। ਉਹਨਾਂ ਕਿਹਾ ਕਿ ਅਮਲੀ ਤੋਰ ਤੇ ਇਹ ਧੂਆਂ ਦਿੱਲੀ ਨਹੀਂ ਪਹੁੰਚ ਸਕਦਾ। ਇਹ ਦਲੀਲਾਂ ਕਿਸਾਨ ਜਥੇਬੰਦੀਆਂ ਵੀ ਕਈ ਵਾਰ ਦੇ ਚੁੱਕੀਆਂ ਹਨ, ਪਰ ਅਪਸੋਸ ਦੀ ਗੱਲ ਇਹ ਹੈ ਕਿ ਪਿਛਲੇ ਇੱਕ ਦਹਾਕੇ ਤੋ ਇਹ ਰੋਲ਼ਾ ਪੈਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਵੀ ਵਿਗਿਆਨਿਕ ਪੜਚੋਲ ਨਹੀਂ ਕਰਵਾਈ। ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋ ਜਲਦੀ ਕਿਸੇ ਵਿਸ਼ਾ ਮਾਹਿਰ ਸੰਸਥਾ ਨੂੰ ਜਿਮੇਵਾਰੀ ਦੇ ਕੇ ਸਹੀ ਪੜਚੋਲ ਕਰਵਾਈ ਜਾਵੇ।ਹੁਣ ਤੱਕ ਜੋ ਦਿੱਲੀ ਦਾ ਪੱਖ ਹੈ ਕਿ ਇਹ ਧੂਆਂ ਪੰਜਾਬ ਤੋਂ ਆਂਉਦਾ ਹੈ, ਸਰਬਪ੍ਰਵਾਨਿਤ ਹੋ ਜਾਂਦਾ ਹੈ। ਇਸ ਕੇਸ ਦੀ ੧੨ ਜੁਲਾਈ ਨੂੰ ਸੁਣਵਾਈ ਹੈ, ਇਸ ਲਈ ਬਹੁਤ ਜਲਦੀ ਕਾਰਵਾਈ ਕਰਨ ਦੀ ਲੋੜ ਹੈ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਦੇ ਹੱਲ ਲਈ ਵਿਗਿਆਨਿਕ ਪੜਚੋਲ ਵਾਸਤੇ ਕਿਸੇ ਮਾਹਿਰ ਸੰਸਥਾ ਨੂੰ ਖੁਦ ਵੀ ਜਿਮੇਵਾਰੀ ਸੌਂਪੇ ਅਤੇ ਨਾਲ ਦੀ ਨਾਲ ਐਨ ਜੀ ਟੀ ਵਿੱਚ ਅਗਲੀ ਪੇਸ਼ੀ ਵਿੱਚ ਇੱਕ ਅਰਜੀ ਦੇਵੇ ਜਿਸ ਵਿੱਚ ਐਨ ਜੀ ਟੀ ਨੂੰ ਵੀ ਇਹੋ ਜਿਹੀ ਪੜਚੋਲ ਕਰਨ ਲਈ ਬੇਨਤੀ ਕਰੇ।