Haryana Sikh Beaten News | HSGMC ਨੇ ਸੁਖਵਿੰਦਰ ਸਿੰਘ ਨੂੰ ਹਮਲਾਵਰਾਂ ਤੋਂ ਬਚਾਉਣ ਵਾਲੇ ਨੌਜਵਾਨ ਨੂੰ ਕੀਤਾ ਸਨਮਾਨਿਤ #HSGMC #HaryanaPolice #BeatingSikhinHaryana #BeatingSikh #Haryana #ChiefMinisterHaryanaਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅੱਜ ਪੀੜਤ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਨੂੰ ਮਿਲਣ ਕੈਥਲ ਸਿਵਲ ਹਸਪਤਾਲ ਪਹੁੰਚੇ |ਸੁਖਵਿੰਦਰ ਸਿੰਘ ਉਹ ਦਸਤਾਰਧਾਰੀ ਸਿੱਖ ਜਿਸਨੂੰ ਬੀਤੇ ਦਿਨੀ ਖ਼ਾਲਿਸਤਾਨੀ ਕਹਿੰਦੇ ਹੋਏ 2 ਨੌਜਵਾਨਾਂ ਨੇ ਜਾਨਲੇਵਾ ਹਮਲਾ ਕੀਤਾ ਸੀ |ਮੁਲਾਕਾਤ ਤੋਂ ਬਾਅਦ ਦਾਦੂਵਾਲ ਨੇ ਕੈਥਲ ਦੇ ਸ੍ਰੀ ਮੰਜੀ ਸਾਹਿਬ ਗੁਰਦੁਆਰਾ ਵਿਖੇ ਪ੍ਰੈੱਸ ਕਾਨਫਰੰਸ ਕੀਤੀਅਤੇ ਭਰੋਸਾ ਦਿੱਤਾ ਹੈ ਕਿ ਨੌਜਵਾਨ ਦੇ ਇਲਾਜ ਦਾ ਸਾਰਾ ਖਰਚਾ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕਿਆ ਜਾਵੇਗਾ |ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਲੜਾਈ ਲਈ ਵਕੀਲ ਵੀ ਨਿਯੁਕਤ ਕਰੇਗੀ।ਉਥੇ ਹੀ ਦਾਦੂਵਾਲ ਨੇ ਪੁਲਿਸ ਵਿਵਸਥਾ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਭ ਕੁਝ ਸਪੱਸ਼ਟ ਹੈ। ਮੌਕੇ 'ਤੇ ਗਵਾਹ ਵੀ ਮੌਜੂਦ ਸਨ ਪਰ ਫਿਰ ਵੀ ਪੁਲਿਸ ਨੇ 18 ਘੰਟੇ ਬਾਅਦ ਸ਼ਿਕਾਇਤ ਦਰਜ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਤੇ ਉਨ੍ਹਾਂ ਵਿਰੁੱਧ ਧਾਰਾ 307 ਤਹਿਤ ਕਾਰਵਾਈ ਕੀਤੀ ਜਾਵੇ।ਉਥੇ ਹੀ ਦਾਦੂਵਾਲ ਸਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸੁਖਵਿੰਦਰ ਸਿੰਘ ਨੂੰ ਹਮਲਾਵਰਾਂ ਤੋਂ ਬਚਾਉਣ ਵਾਲੇ ਰਾਜੁਪਾਈ ਦਾ ਧਨਵਾਦ ਕੀਤਾ ਤੇ ਉਸਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ |