JK Terror Attack | ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ #JK #Vaishnodevi #Terrorattack #Justice #Protest #Abpliveਕਸ਼ਮੀਰ 'ਚ ਅੱਤਵਾਦੀ ਹਮਲੇ ਦਾ ਮਾਮਲਾਅੱਤਵਾਦ ਖਿਲਾਫ ਲੋਕਾਂ 'ਚ ਗੁੱਸਾਗੁੱਸੇ 'ਚ ਆਏ ਲੋਕਾਂ ਨੇ ਰੋਡ ਕੀਤਾ ਜਾਮ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਜੰਮੂ-ਕਸ਼ਮੀਰ ਦੇ ਰਿਆਸੀ 'ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੈ। ਤਸਵੀਰਾਂ ਚੌਮੂ ਕਸਬੇ ਦੀਆਂ ਹਨ ਜਿਥੇ ਇਸ ਘਟਨਾ ਤੋਂ ਗੁੱਸੇ 'ਚ ਆਏ ਲੋਕਾਂ ਨੇ ਅੱਤਵਾਦ ਖਿਲਾਫ ਰੈਲੀ ਕੱਢੀ ਅਤੇ ਥਾਣੇ ਦੇ ਨੇੜੇ ਜਾਮ ਲਗਾ ਕੇ ਹੜਤਾਲ 'ਤੇ ਬੈਠ ਗਏ। ਲੋਕਾਂ ਨੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |ਲੋਕ ਅੱਤਵਾਦੀ ਹਮਲੇ 'ਚ ਮਾਰੇ ਗਏ ਸਥਾਨਕ ਲੋਕਾਂ ਦੇ ਪਰਿਵਾਰਾਂ ਲਈ ਆਰਥਿਕ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ। ਉਥੇ ਹੀ ਲੋਕਾਂ ਦੇ ਭਾਰੀ ਇਕੱਠ ਨੂੰ ਵੇਖ ਕੇ ਇਹਤਿਆਤ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਗੁੱਸੇ ਵਿੱਚ ਆਏ ਲੋਕਾਂ ਨੇ ਪੰਜਾਹ ਢਾਣੀ ਵਿੱਚ ਇਕੱਠੇ ਹੋ ਕੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਰੈਲੀ ਕੀਤੀ। ਇਹ ਰੈਲੀ ਕਸਬੇ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਥਾਣੇ ਪਹੁੰਚੀ ਅਤੇ ਸੜਕ ’ਤੇ ਧਰਨਾ ਦਿੱਤਾ। ਦੱਸ ਦਈਏ ਕਿ ਅੱਤਵਾਦੀ ਹਮਲੇ 'ਚ ਚੌਮੂ ਅਤੇ ਹਰਮਾਦਾ ਇਲਾਕੇ ਦੇ 4 ਲੋਕ ਮਾਰੇ ਗਏ ਸਨ।