NEET Controversy -UP 'ਚ ਸੜਕਾਂ 'ਤੇ ਉਤਰੇ ਵਿਦਿਆਰਥੀ#NEET #NEET2024 #NEETResult #NEETControversy #Protest #abplive ਇਸ ਸਾਲ NEET ਦੇ ਨਤੀਜਿਆਂ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।ਪਹਿਲਾਂ NEET ਪ੍ਰੀਖਿਆ 'ਚ ਪੇਪਰ ਲੀਕ ਹੋਣ ਦੀ ਖਬਰ ਤੇ ਹੁਣ NEET ਪ੍ਰੀਖਿਆਰਥੀਆਂ ਨੇ ਮੈਨੇਜਮੈਂਟ 'ਤੇ ਅੰਕ ਵਧਾਉਣ ਦਾ ਦੋਸ਼ ਲਗਾਇਆ ਹੈ।ਜਿਸਦੇ ਰੋਸ਼ ਵਜੋਂ ਦੇਸ਼ ਦੇ ਵੱਖ ਵੱਖ ਸੂਬਿਆਂ ਚ ਵਿਦਿਆਰਥੀ ਸੜਕਾਂ ਤੇ ਉਤਰ ਆਏ ਹਨ ਤੇ ਦੋਬਾਰਾ ਪ੍ਰੀਖਿਆ ਕਰਵਾਉਣ ਦੀ ਮੰਗ ਕਰ ਰਹੇ ਹਨ ਵਿਦਿਆਰਥੀਆਂ ਦਾ ਕਹਿਣਾ ਹੈ ਕਿ 67 ਟਾਪਰ ਵਿਦਿਆਰਥੀਆਂ ਨੇ 720 ਵਿੱਚੋਂ 720 ਅੰਕ ਕਿਵੇਂ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚੋਂ 6 ਵਿਦਿਆਰਥੀ ਇੱਕੋ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆ ਲਈ ਬੈਠੇ ਸਨ|ਦੋਸ਼ ਲਗਾਇਆ ਗਿਆ ਹੈ ਕਿ ਛੇ ਪ੍ਰੀਖਿਆ ਕੇਂਦਰਾਂ 'ਤੇ ਸਮੇਂ ਦੇ ਨੁਕਸਾਨ ਦੀ ਭਰਪਾਈ ਲਈ ਦਿੱਤੇ ਗਏ ਗ੍ਰੇਸ ਅੰਕਾਂ ਕਾਰਨ ਅੰਕਾਂ ਵਿੱਚ ਵਾਧਾ ਹੋਇਆ ਹੈ ਅਤੇ ਹੋਰ ਉਮੀਦਵਾਰਾਂ ਦੀਆਂ ਸੰਭਾਵਨਾਵਾਂ ਨਾਲ ਛੇੜਛਾੜ ਕੀਤੀ ਗਈ ਹੈ।ਇਹ ਕੇਂਦਰ ਮੇਘਾਲਿਆ, ਹਰਿਆਣਾ ਦੇ ਬਹਾਦਰਗੜ੍ਹ, ਛੱਤੀਸਗੜ੍ਹ ਦੇ ਦਾਂਤੇਵਾੜਾ ਅਤੇ ਬਲੋਧ, ਗੁਜਰਾਤ ਦੇ ਸੂਰਤ ਅਤੇ ਚੰਡੀਗੜ੍ਹ ਦੇ ਹਨ।ਤਸਵੀਰਾਂ ਹਨ ਰਾਜਸਥਾਨ ਦੇ ਕੋਟਾ ਤੇ ਉੱਤਰਪ੍ਰਦੇਸ਼ ਦੇ ਪ੍ਰਯਾਗਰਾਜ ਦੀਆਂ ਜਿਥੇ ਨਾਰਾਜ਼ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਖਿਲਾਫ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ |