Snowfall in Jammu | ਬਰਫ ਦੀ ਫਰਸ਼, ਚਿੱਟੇ ਦਰਖ਼ਤ,ਜੰਨਤ ਤੋਂ ਘੱਟ ਨਹੀਂ ਹੈ ਨਜ਼ਾਰਾ#KashmirValley #snowfall #Jammu #abpsanjha #abplive ਘਾਟੀ ਤੋਂ ਲੈ ਕੇ ਵਾਦੀ ਤੱਕ ਹਰ ਪਾਸੇ ਸੋਹਣਾ ਨਜ਼ਾਰਾ, ਇਧਰ ਪੰਜਾਬ ਵਿੱਚ ਭਾਵੇਂ ਧੁੱਪ ਨਿਕਲਣੀ ਸ਼ੁਰੂ ਹੋ ਗਈ ਹੈ ਪਰ ਜੰਮੂ ਕਸ਼ਮੀਰ ਵਿੱਚ ਖੂਬ ਬਰਫਬਾਰੀ ਹੋਈ ਹੈ, ਇਹਜੰਮੂ ਕਸ਼ਮੀਰ ਦੇ ਰਾਮਬਨ ਇਲਾਕੇ ਦੀਆਂ ਤਸਵੀਰਾਂ , ਦਰਖਤਾਂ ਦੀਆਂ ਟਾਹਣੀਆਂ ਤੇ ਪਈ ਬਰਫ , ਇਹ ਨਜ਼ਾਰਾ ਜੰਨਤ ਤੋਂ ਘੱਟ ਨਹੀਂ ਹੈ, ਹਰ ਪਾਸੇ ਬੱਸ ਬਰਫ ਹੀ ਬਰਫ ਹੈ, ਦਿੱਕਤਾਂ ਵੀ ਆ ਰਹੀਆਂ ਨੇ ਨਾਲੋਂ ਨਾਲ ਬਰਫ ਹਟਾਉਣ ਦਾ ਕੰਮ ਵੀ ਚੱਲ ਰਿਹਾ ਪਰ ਸੈਲਾਨੀਆਂ ਦੇ ਚਿਹਰੇ ਤੇ ਰੌਣਕ ਹੈ, ਬਰਫ ਦੇ ਵਿੱਚ ਸੈਲਾਨੀਆਂ ਨੇ ਖੂਬ ਅਠਖੇਲੀਆਂ ਕੀਤੀਆਂ, ਅਗਲੀਆਂ ਤਸਵੀਰਾਂ ਜੰਮੂ ਕਸ਼ਮੀਰਾਂ ਦੇ ਪੁੰਛ ਇਲਾਕੇ ਦੀਆਂ ਤਸਵੀਰਾਂ ਨੇ ਇਓਂ ਲੱਗਦਾ ਸਾਰੇ ਇਲਾਕੇ ਨੇ ਬਰਫ ਦਾ ਕੰਬਲ ਲਪੇਟ ਲਿਆ ਹੋਵੇ , ਇਸ ਵਾਰ ਜਨਵਰੀ ਦੇ ਮਹੀਨੇ ਜੰਮੂ ਕਸ਼ਮੀਰ ਵਿੱਚ ਬਿਲਕੁਲ ਬਰਫ ਨਹੀਂ ਪਈ ਇਸ ਲਈ ਕਿਸਾਨ, ਬਾਗਵਾਨ ਅਤੇ ਸਥਾਨਕ ਲੋਕ ਪਹੁੰਚ ਪਰੇਸ਼ਾਨ ਨੇ, ਦੁਆਵਾਂ ਕੀਤੀਆਂ ਅਤੇ ਫਿਰ ਕਿਤੇ ਜਾ ਹੁਣ ਇਹ ਸੋਹਣਾ ਨਜ਼ਾਰਾ ਬਣਿਆ |