LPG Cylinder Blast Viral Video | ਰਸੋਈ 'ਚ ਕੰਮ ਕਰ ਰਹੀ ਮਹਿਲਾ,ਅਚਾਨਕ ਫਟਿਆ ਸਿਲੰਡਰ,ਕਮਜ਼ੋਰ ਦਿਲ ਨਾ ਵੇਖੋ ਵੀਡੀਓ #Alert #Kitchen #LPG #Cylinder #Blast #abpliveਐੱਲ.ਪੀ.ਜੀ. ਗੈਸ ਨੇ ਭਾਵੇਂ ਲੋਕਾਂ ਦਾ ਕੰਮ ਆਸਾਨ ਕਰ ਦਿੱਤਾ ਹੋਵੇ ਪਰ ਇਹ ਬੇਹੱਦ ਖਤਰਨਾਕ ਵੀ ਹੈ। ਤੁਸੀਂ ਅਜਿਹੇ ਬਹੁਤ ਸਾਰੇ ਮਾਮਲੇ ਸੁਣੇ ਹੋਣਗੇ ਜਦੋਂ ਕਿਸੇ ਘਰ ਵਿੱਚ ਅਚਾਨਕ ਸਿਲੰਡਰ ਫਟ ਜਾਂਦਾ ਹੈ ਅਤੇ ਲੋਕ ਜ਼ਖਮੀ ਹੋ ਜਾਂਦੇ ਹਨ ਜਾਂ ਕਿਸੇ ਦੀ ਜਾਨ ਚਲੀ ਜਾਂਦੀ ਹੈ।ਸੋਸ਼ਲ ਮੀਡੀਆ 'ਤੇ ਅੱਜਕਲ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਗੈਸ ਸਿਲੰਡਰ ਫਟਦਾ ਦਿੱਖ ਰਿਹਾ ਹੈ |ਦਰਅਸਲ, ਇੱਕ ਔਰਤ ਰਸੋਈ ਵਿੱਚ ਖੜ੍ਹੀ ਕੰਮ ਕਰ ਰਹੀ ਸੀ ਕਿ ਇਸੇ ਦੌਰਾਨ ਅਚਾਨਕ ਉਸ ਦੇ ਕੋਲ ਰੱਖਿਆ ਸਿਲੰਡਰ ਫਟ ਗਿਆ, ਮਹਿਲਾ ਨਾ ਸਿਰਫ ਜ਼ਮੀਨ 'ਤੇ ਡਿੱਗ ਪਈ, ਸਗੋਂ ਰਸੋਈ ਦਾ ਸਾਰਾ ਸਾਮਾਨ ਵੀ ਇਧਰ-ਉਧਰ ਸੁੱਟ ਗਿਆ।ਹਾਦਸੇ ਤੋਂ ਬਾਅਦ ਮਹਿਲਾ ਦੀ ਹਾਲਤ ਵਿਗੜ ਗਈ। ਖੁਸ਼ਕਿਸਮਤੀ ਰਹੀ ਕਿ ਉਸ ਦੀ ਜਾਨ ਬਚ ਗਈ।ਇਹ ਸਾਰੀ ਘਟਨਾ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ