ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰਾਜਪਾਲ ਕੋਲੋਂ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰ ਖੋਹ ਕੇ ਆਪਣਾ ਮੁੱਖ ਸਕੱਤਰ ਲਗਾ ਕੇ ਇੱਕ ਵਾਰ ਮੁੜ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਨਿਗਲਣ ਦੀ ਤਿਆਰੀ ਕਰ ਲਈ ਹੈ । ਚੰਡੀਗੜ੍ਹ ‘ਤੇ ਪੂਰਨ ਰੂਪ ‘ਚ ਪੰਜਾਬ ਦਾ ਹੱਕ ਹੈ, ਜਿਸ ‘ਤੇ ਦੇਸ਼ ਦਾ ਸੰਵਿਧਾਨ ਵੀ ਮੋਹਰ ਲਗਾਉਂਦਾ ਹੈ, ਪਰ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਕੋਈ ਅਜਿਹਾ ਫੈਸਲਾ ਸੁਣਾ ਕੇ ਪੰਜਾਬ ਦੇ ਹੱਕ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਹਨਾਂ ਸਾਰੀਆਂ ਚਾਲਾਂ ਦੇ ਪਿੱਛੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਕੇਂਦਰ ਸਰਕਾਰ ਨਾਲ ਉਨ੍ਹਾਂ ਦੀ ਮਿਲੀਭੁਗਤ ਨੂੰ ਦਰਸਾਉਂਦੀ ਹੈ