CM ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਖੂਬਸੂਰਤ ਥਾਂਵਾਂ ਨੇ ਜੋ ਪੰਜਾਬ ਦੇ ਖ਼ਜ਼ਾਨੇ ਦਾ ਸ੍ਰੋਤ ਬਣ ਸਕਦੀਆਂ ਹਨ। ਬਦਕਿਸਮਤੀ ਨਾਲ ਪਹਿਲਾਂ ਵਾਲੀਆਂ ਸਰਕਾਰਾਂ ਨੇ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਅਸੀਂ ਟੂਰਿਜ਼ਮ ਵਿਭਾਗ ਨਾਲ ਮੀਟਿੰਗਾਂ ਕਰਕੇ ਇਨ੍ਹਾਂ ਥਾਂਵਾਂ ਨੂੰ ਖ਼ਜ਼ਾਨੇ ਦਾ ਸ੍ਰੋਤ ਬਣਾਇਆ ਤਾਂ ਜੋ ਲੋਕਾਂ ਦਾ ਪੈਸਾ ਲੋਕਾਂ ਦੀ ਸੇਵਾ ਵਿੱਚ ਲਗਾ ਸਕੀਏ।