Akali dal | 'ਘਰ ਦਾ ਭੇਤੀ ਲੰਕਾ ਢਾਹੇ' - ਅਕਾਲੀ ਦਲ ਦਾ CM ਮਾਨ 'ਤੇ ਨਿਸ਼ਾਨਾਭ੍ਰਿਸ਼ਟਾਚਾਰ ਦੇ ਮਸਲੇ ਨੂੰ ਲੈ ਕੇ ਜਲੰਧਰ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਨੇਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਤੇ ਸੀਐੱਮ ਦੇ ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਹੋਏ ਸ਼ੀਤਲ ਅੰਗੂਰਾਲਅੱਜ ਸਬੂਤਾਂ ਵਾਲੀ pendrive ਲੈ ਕੇ ਚੌਕ ਵਿੱਚ ਬੈਠ ਗਿਆ |ਲੇਕਿਨ CM ਮਾਨ ਨਹੀਂ ਪਹੁੰਚੇ |ਇਸ ਮਸਲੇ 'ਤੇ ਵਿਰੋਧੀ ਵੀ ਹੁਣ ਮਾਨ ਸਰਕਾਰ ਤੇ ਹਮਲਾਵਰ ਹੋ ਗਏਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਤਨਜ਼ ਕਸਦਿਆਂ ਕਿਹਾ ਹੈ ਕਿ ਘਰ ਦਾ ਭੇਤੀ ਲੰਕਾ ਢਾਹੇ |ਇਸੇ ਦੇ ਨਾਲ ਉਨ੍ਹਾਂ CM ਮਾਨ ਨੂੰ ਸ਼ੀਤਲ ਦੇ ਇਲਜ਼ਾਮਾਂ ਦਾ ਸਪਸ਼ਟੀਕਰਨ ਦੇਣ ਦੀ ਮੰਗ ਕੀਤੀਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਕਿ ਆਪਣੇ ਉਮੀਦਵਾਰ ਸ਼ੀਤਲ ਅੰਗੁਰਲ ਦੇ ਇਲਜ਼ਾਮਾਂ ਦੀ ਜਾਂਚ ਕੇਂਦਰੀ ਏਜੇਂਸੀਆਂ ਤੋਂ ਕਰਵਾਈ ਜਾਵੇ |ਕਿਓਂਕਿ ਪੰਜਾਬ 'ਚ ਜਾਂਚ ਪ੍ਰਭਾਵਿਤ ਹੋ ਸਕਦੀ ਹੈ |ਉਨ੍ਹਾਂ ਦਾ ਕਹਿਣਾ ਹੈ ਕਿ ਮਸਲਾ ਤੇ ਇਲਜ਼ਾਮ ਗੰਭੀਰ ਹਨਇਸ ਲਈ ਸਭ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੈ |