CCTV - ਸੋਨਾ ਚਾਂਦੀ ਨਹੀਂ 4 ਮੱਝਾਂ ਚੋਰੀ ਕਰਕੇ ਲੈ ਗਏ ਚੋਰ ਟਾਂਡਾ ਦੇ ਕਲੋਟੀ ਨਗਰ ਵਿੱਚ ਮੱਝਾਂ ਚੋਰਾਂ ਦੇ ਗਰੋਹ ਨੇ 4 ਮੱਝਾਂ ਚੋਰੀ ਕਰ ਲਈਆਂ। ਜਾਣਕਾਰੀ ਦਿੰਦਿਆਂ ਟਾਂਡਾ ਦੇ ਕੌਂਸਲਰ ਰਾਜੇਸ਼ ਕੁਮਾਰ ਨੇ ਦੱਸਿਆ ਕਿਨਗਰ ਦੇ ਰਹਿਣ ਵਾਲੇ 2 ਵਿਅਕਤੀਆਂ ਲਾਲੂ ਸਿੰਘ ਅਤੇ ਸਰਬਣ ਸਿੰਘ ਦੀਆਂ ਕੋਠੀਆਂ ਵਿੱਚ ਬੰਨ੍ਹੀਆਂ 4 ਮੱਝਾਂ ਚੋਰੀ ਹੋਈਆਂ ਹਨ |ਜਿਸ ਵਿੱਚ 3 ਮੱਝਾਂ ਲਾਲੂ ਸਿੰਘ ਦੀ ਅਤੇ 1 ਮੱਝ ਸਰਬਣ ਸਿੰਘ ਦੀ ਹੈ। ਚਾਰ ਮੱਝਾਂ ਦੀ ਕੀਮਤ ਕਰੀਬ 3 ਤੋਂ 4 ਲੱਖ ਰੁਪਏ ਹੈ ਚੋਰੀ ਦਾ ਸ਼ਿਕਾਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਮੱਝਾਂ ਚੋਰ ਗਰੋਹ ਪਿਛਲੇ ਕਾਫੀ ਸਮੇਂ ਤੋਂ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ |ਲੋਕਾਂ ਨੇ ਟਾਂਡਾ ਪੁਲੀਸ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।