Dirba News - ਨਸ਼ੇ ਦੀ ਹਾਲਤ 'ਚ ਕਾਰ ਚਾਲਕ ਨੇ 2 ਬੰਦਿਆਂ ਤੇ 2 ਭੇਡਾਂ ਨੂੰ ਦਰੜਿਆ ਖਬਰ ਦਿੜ੍ਹਬਾ ਤੋਂ ਹੈ ਜਿਥੇ ਨਸ਼ੇ ਦੀ ਹਾਲਤ 'ਚ ਕਾਰ ਚਾਲਕ ਨੇ 2 ਬੰਦਿਆਂ ਤੇ ਭੇਡਾਂ ਨੂੰ ਦਰੜ ਦਿੱਤਾ |ਹਾਦਸੇ 'ਚ ਵਿਅਕਤੀ ਗੰਭੀਰ ਜਖ਼ਮੀ ਹੋਏ ਹਨ ਜੋ ਕਿ ਜ਼ੇਰੇ ਇਲਾਜ਼ ਹਨ ਤੇ 2 ਭੇਡਾਂ ਦੀ ਮੌਤ ਹੋ ਗਈ ਹੈ |ਕਾਰ ਚਾਲਕ ਨੇ ਬੀਤੇ ਦਿਨ ਹੀ ਨਵੀਂ ਗੱਡੀ ਲਈ ਤੇ ਨਸ਼ੇ ਚ ਪਾਤੜਾਂ ਤੋਂ ਭੁਟਾਲ ਕਲਾਂ ਜਾ ਰਿਹਾ ਸੀ ਹਾਦਸੇ ਤੋਂ ਬਾਅਦ ਚਾਲਕ ਮਾਫ਼ੀ ਮੰਗਦਾ ਨਜ਼ਰ ਆਇਆ|ਉਥੇ ਹੀ ਸੂਚਨਾ ਮਿਲਣ 'ਤੇ ਮੌਕੇ ਤੇ ਪੁੱਜੀ ਪੁਲਿਸ ਨੇ ਚਾਲਕ ਨੂੰ ਗਿਰਫ਼ਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |