Faridkot Clash | ਫ਼ਰੀਦਕੋਟ ਗੁਰਦੁਆਰਾ ਸਾਹਿਬ ਚ ਭਿੜੀਆਂ ਧਿਰਾਂ- ਉੱਤਰੀਆਂ ਦਸਤਾਰਾਂਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਉੱਤਰੀਆਂ ਦਸਤਾਰਾਂਫ਼ਰੀਦਕੋਟ 'ਚ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ। ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਮਲਾਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਕੀਤੀ ਕੰਟਰੋਲਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ 'ਤੇ ਲੱਗੇ ਇਲਜ਼ਾਮਫਰਜ਼ੀ ਅਨੰਦ ਕਾਰਜ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਤਸਵੀਰਾਂ ਫ਼ਰੀਦਕੋਟ ਦੀਆਂ ਹਨ ਜਿਥੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖ਼ਾਲਸਾ 'ਤੇ ਫਰਜ਼ੀ ਅੰਦਕਾਰਜ਼ ਕਰਵਾਉਣ ਤੇ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਲੱਗੇ ਹਨ |ਫਰੀਦਕੋਟ ਦੇ ਲੋਕਾਂ ਵਲੋਂ ਕਥਿਤ ਫਰਜ਼ੀ ਸਰਟੀਫਿਕੇਟ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਦੇ ਨਾਲ ਗੁਰਦਵਾਰਾ ਸਾਹਿਬ ਪਹੁੰਚੇ |ਜਿਥੇ ਪੁਲਿਸ ਨੂੰ ਛਾਣਬੀਣ ਦੌਰਾਨ 12 ਮੋਟਰਸਾਈਕਲ ਤੇ 1 ਸਕੂਟੀ ਬਰਾਮਦ ਹੋਈ |ਉਥੇ ਹੀ ਮੌਕੇ ਤੇ ਮੌਜੂਦ ਬਾਬਾ ਮਨਪ੍ਰੀਤ ਸਿੰਘ ਦੀ ਸ਼ਿਕਾਇਤਕਰਤਾ ਧਿਰ ਦੇ ਨਾਲ ਪਹਿਲਾਂ ਬਹਿਸਬਾਜ਼ੀ ਹੋਈ ਤੇ ਵੇਖਦਿਆਂ ਹੀ ਵੇਖਦਿਆਂ ਮਾਹੌਲ ਇਸ ਕਦਰ ਵਿਗੜ ਗਿਆ ਕਿ ਬਹਿਸਬਾਜ਼ੀ ਹੱਥੋਪਾਈ ਤੋਂ ਬਾਅਦ ਦਸਤਾਰਾਂ ਤੱਕ ਉਤਰ ਗਈਆਂ |ਹਾਲਾਂਕਿ ਪੁਲਿਸ ਵਲੋਂ ਮੌਕੇ ਤੇ ਕਾਬੂ ਪਾਇਆ ਗਿਆ | ਕੀ ਹੈ ਪੂਰਾ ਮਾਮਲਾ ਸੁਣੋ