Fazilka News | ਇਕ ਚੰਗਿਆੜੀ ਨੇ ਮਿੰਟਾਂ 'ਚ ਖ਼ਾਕ ਕੀਤੀ ਤੇਲ ਮਿੱਲ ਫਾਜ਼ਿਲਕਾ 'ਚ ਤੇਲ ਮਿੱਲ 'ਚ ਲੱਗੀ ਅੱਗਮਿੱਲ 'ਚ ਫਸੇ ਵਿਅਕਤੀਆਂ ਦਾ ਕੀਤਾ ਰੈਸਕਿਊ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆਫਾਜ਼ਿਲਕਾ ਦੇ ਫਿਰਨੀ ਰੋਡ 'ਤੇ ਸਥਿਤ ਤੇਲ ਮਿੱਲ 'ਚ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਮਿੱਲ ਦੇ ਅੰਦਰ ਪਿਆ ਕਰੀਬ 50 ਕੁਇੰਟਲ ਕਾਟਨ ਸੀਡ ਆਇਲ ਅਤੇ ਗਿੰਨਿੰਗ ਮਸ਼ੀਨ ਸੜ ਕੇ ਸੁਆਹ ਹੋ ਗਈ ਅੱਗ ਲੱਗਣ ਦਾ ਕਾਰਨ ਮਿੱਲ ਦੇ ਬਾਹਰ ਲੱਗੇ ਟਰਾਂਸਫਾਰਮਰ 'ਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ, ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਦੀਆਂ ਕਈ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। .ਜਾਣਕਾਰੀ ਦਿੰਦੇ ਹੋਏ ਮਿੱਲ ਮਾਲਕ ਮੋਹਨ ਸਰੂਪ ਬਿਦਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ |