ਪਹਿਲੀ ਵਾਰ ਘਰ ਫੋਜੀ ਪੁੱਤ ਨੇ ਮਾਂ ਨੂੰ ਕੀਤਾ ਸਲੂਟ, ਪਿਤਾ ਨੇ ਦੱਸੀ ਗਰੀਬੀ ਦੀ ਕਹਾਣੀ ਕਹਿੰਦੇ ਨੇ ਕੇ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਨ੍ਹਾਂ ਦਾ ਭਵਿੱਖ ਉਜਵਲ ਹੋਏ ਅਤੇ ਜਦੋਂ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੁੰਦਾ ਹੈ ਤਾਂ ਸਭ ਤੋਂ ਜਿਆਦਾ ਖੂਸ਼ੀ ਉਸ ਵੇਲੇ ਮਾਪਿਆ ਨੂੰ ਹੁੰਦੀ ਆ। ਅਜਿਹੀ ਪਿਆਰ ਭਰੀ ਤਸਵੀਰ ਫਰੀਦਕੋਟ ਜਿਲੇ ਤੋਂ ਸਾਹਮਣੇ ਆਈ ਜਦੋ ਇੱਕ ਮਜ਼ਦੂਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ.. ਫੋਜੀ ਪੁਤ ਨੇ ਪਹਿਲੀ ਵਾਰ ਘਰ ਆਉਣ ਵੇਲੇ ਸਬ ਤੋ ਪਹਿਲਾ ਆਪਣੀ ਮਾਂ ਨੂੰ ਸਲੂਟ ਕੀਤਾ ,,,,,,,,,ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਦੇ ਜਗਸੀਰ ਸਿੰਘ ਨੇ ਮਜ਼ਦੂਰੀ ਕਰ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਿਲਾਈ ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ