Jagtar Singh Tara |ਸਾਬਕਾ CM ਬੇਅੰਤ ਸਿੰਘ ਦੇ ਕ..ਤ..ਲ ਦਾ ਦੋਸ਼ੀ ਜਗਤਾਰ ਸਿੰਘ ਤਾਰਾ UAPA ਕੇਸ ਚੋਂ ਬਰੀ, ਸਿੱਖ ਜਥੇਬੰਦੀਆਂ ‘ਚ ਖ਼ੁਸ਼ੀ ਦੀ ਲਹਿਰ !#Jalandhar #Jagtarsinghtara #abplive UAPA ਕੇਸ 'ਚ ਜਗਤਾਰ ਸਿੰਘ ਤਾਰਾ ਬਰੀਸਾਬਕਾ CM ਪੰਜਾਬ ਬੇਅੰਤ ਸਿੰਘ ਦੀ ਕਤੀ ਸੀ ਹੱਤਿਆ2012 ਦੇ ਵਿਚ ਦਰਜ ਹੋਇਆ ਸੀ ਕੇਸਗੁਰਾਇਆਂ ਥਾਣੇ ਵਿੱਚ ਦਰਜ ਹੋਇਆ ਸੀ ਮਾਮਲਾਜਲੰਧਰ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਕੀਤਾ ਬਰੀਇਸ ਵੇਲੇ ਦੀ ਵੱਡੀ ਖ਼ਬਰਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ UAPA ਕੇਸ 'ਚ ਬਰੀ ਕਰ ਦਿੱਤਾ ਗਿਆਜੀ ਹਾਂ ਜਲੰਧਰ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾਇਆ ਹੈਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜਲੰਧਰ ਦੀ ਅਦਾਲਤ ਵਿੱਚ ਤਾਰਾ ਦੀ ਪੇਸ਼ੀ ਹੋਈ ਸੀਜਿਥੇ ਅਦਾਲਤ ਨੇ ਸੁਣਵਾਈ ਕਰਦਿਆਂ ਇਸ ਮਾਮਲੇ ਵਿੱਚ ਤਾਰਾ ਨੂੰ ਬਰੀ ਕਰ ਦਿੱਤਾ ਹੈ।ਦੱਸ ਦਈਏ ਕਿ ਤਾਰਾ ਦੇ ਖਿਲਾਫ 2012 ਦੇ ਵਿਚ ਗੁਰਾਇਆ ਥਾਣੇ ਵਿੱਚ ਯੂਏਪੀਏ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਜਿਸ ਦੀ ਸੁਣਵਾਈ ਚੱਲ ਰਹੀ ਸੀ |ਤਾਰਾ ਦੇ ਵਕੀਲ ਕੇ.ਐਸ.ਹੁੰਦਲ ਨੇ ਦੱਸਿਆ ਕਿ 20 ਮਈ ਨੂੰ ਅਦਾਲਤ ਵਿੱਚ ਬਹਿਸ ਹੋਈ ਸੀ ।ਜਿਸ ਤੋਂ ਬਾਅਦ ਅਦਾਲਤ ਨੇ ਅੱਜ ਸੁਣਵਾਈ ਤੈਅ ਕੀਤੀ ਸੀ। ਤੇ ਅੱਜ ਤਾਰਾ ਨੂੰ ਅਦਾਲਤ ਵਿੱਚ ਬਰੀ ਕਰ ਦਿੱਤਾ ਗਿਆ।ਤਾਰਾ ਦੇ ਬਰੀ ਹੋਣ 'ਤੇ ਸਿੱਖ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਦੱਸ ਦਈਏ ਕਿਤਾਰਾ ਦਾ ਜਨਮ 1977 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਡੇਕਵਾਲਾ ਵਿੱਚ ਹੋਇਆ।ਬਚਪਨ ਵਿੱਚ ਹੀ ਉਹ ਆਪਣੇ ਖੇਤਰ ਵਿੱਚ ਸਰਗਰਮ ਖਾਲਿਸਤਾਨੀ ਲਹਿਰ ਦੇ ਕਾਰਕੁੰਨਾਂ ਦੇ ਪ੍ਰਭਾਵ ਹੇਠ ਆਇਆਅੱਸੀ ਵੀਆਂ ਦੌਰਾਨ ਪੰਜਾਬ ਵਿੱਚ ਚੱਲਦੇ ਹਿੰਸਕ ਦੌਰ ਦੌਰਾਨ ਪਰਿਵਾਰ ਨੇ ਉਨ੍ਹਾਂ ਨੂੰ ਵੱਡੇ ਭਰਾ ਕੋਲ ਦਿੱਲੀ ਭੇਜਿਆਦਿੱਲੀ ਆਕੇ ਤਾਰਾ ਨੇ ਖਾਲਿਸਤਾਨੀ ਕਾਰਕੁਨਾਂ ਨਾਲ ਰਾਬਤਾ ਵਧਾ ਦਿੱਤਾ ਤੇ ਬੱਬਰ ਖਾਲਸਾ ਵਿੱਚ ਸਰਗਰਮ ਹੋ ਗਿਆ1995 ਵਿੱਚ ਤਾਰਾ ਨੇ ਜਗਤਾਰ ਸਿੰਘ ਹਵਾਰਾ ਅਤੇ ਦਿਲਾਵਰ ਸਿੰਘ ਬੱਬਰ ਨਾਲ ਰਲ਼ ਕੇਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਲਈ ਚੰਡੀਗੜ੍ਹ ਦੇ ਪੰਜਾਬ ਸਕੱਤਰੇਤ ਵਿੱਚ ਬੰਬ ਧਮਾਕਾ ਕੀਤਾ।ਬੇਅੰਤ ਸਿੰਘ ਕਤਲ ਕੇਸ ਵਿੱਚ ਤਾਰਾ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਚੰਡੀਗੜ੍ਹ ਦੀ ਬੂੜੈਲ ਜੇਲ੍ਹ ਵਿੱਚ ਬੰਦ ਕੀਤਾ ਗਿਆ2004 ਵਿੱਚ ਤਾਰਾ ਨੇ ਹਵਾਰਾ ਤੇ ਪਰਮਜੀਤ ਸਿੰਘ ਭਿਉਰਾ ਨਾਲ ਚੰਡੀਗੜ੍ਹ ਦੀ ਅਤਿ ਆਧੁਨਿਕ ਜੇਲ੍ਹ ਵਿੱਚੋਂ 94 ਫੁੱਟ ਲੰਬੀ ਸੁਰੰਗ ਪੁੱਟੀ ਤੇ ਫ਼ਰਾਰ ਹੋ ਗਏ।ਫਰਾਰ ਹੋਣ ਤੋਂ 11 ਸਾਲ ਬਾਅਦ ਤਾਰਾ ਨੂੰ 6 ਜਨਵਰੀ 2015 ਨੂੰ ਬੈਂਗਕਾਕ ਵਿੱਚ ਥਾਈਲੈਂਡ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ |ਤਾਰਾ ਨੂੰ ਭਾਰਤ ਲਿਆ ਕੇ ਮੁੜ ਬੇਅੰਤ ਸਿੰਘ ਕਤਲ ਕੇਸ ਅਤੇ ਬੂੜੈਲ ਜੇਲ੍ਹ ਬਰੇਕ ਵਰਗੇ ਕੇਸ ਚਲਾਏ ਗਏ।ਜਿਸ ਤੋਂ ਬਾਅਦ ਬੇਅੰਤ ਸਿੰਘ ਕਤਲ ਕੇਸ ਵਿੱਚ ਤਾਰਾ ਨੇ ਜਨਵਰੀ 2018 ਵਿੱਚ ਅਦਾਲਤ ਅੱਗੇ ਲਿਖਤੀ ਤੌਰ ਉੱਤੇ ਆਪਣਾ ਗੁਨਾਹ ਸਵਿਕਾਰ ਕਰ ਲਿਆ।ਤੇ 16 ਮਾਰਚ 2018 ਨੂੰ ਅਦਾਲਤ ਨੇ ਉਨ੍ਹਾਂ ਨੂੰ ਬੇਅੰਤ ਕੇਸ ਵਿੱਚ ਦੋਸ਼ੀ ਮੰਨਿਆ ਅਤੇ 17 ਮਾਰਚ 2018 ਨੂੰ ਉਮਰ ਭਰ ਲਈ ਕੈਦ ਦੀ ਸਜ਼ਾ ਸੁਣਾਈ।ਸੋ ਬੇਅੰਤ ਸਿੰਘ ਕਤਲ ਕੇਸ ਵਿੱਚ ਜੇਲ੍ਹ ਚ ਬੰਦ ਜਗਤਾਰ ਸਿੰਘ ਤਾਰਾ ਦੀ ਅੱਜ 2012 ਦੇ UAPA ਕੇਸ 'ਚ ਸੁਣਵਾਈ ਹੋਈ ਹੈਜਿਸ ਚ ਅਦਾਲਤ ਨੇ ਤਾਰਾ ਨੂੰ ਬਰੀ ਕਰ ਦਿੱਤਾ ਹੈ |Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaDownload ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en