ਕੰਗਨਾ ਥੱਪੜ ਕਾਂਡ: CISF ਕਾਂਸਟੇਬਲ ਕੁਲਵਿੰਦਰ ਕੌਰ ਖਿਲਾਫ਼ ਪਰਚਾ ਦਰਜਦੇਖੋ ਕਿਹੜੀਆਂ ਲਗਾਈਆਂ ਧਾਰਾਵਾਂ,ਕੀ ਮਿਲੇਗੀ ਜ਼ਮਾਨਤ ?#Haryana #Farmer #happy #Kulwinderkaurmother #Kulwinderkaurfamily #Mohali #Businessman #Shivrajsinghbains #Chandigarhairport #Kanganaranaut #MP #Slap #kanganaranaut #chandigarhairport #loksabhaelection2024 #abplive #kulwinderkaur ਚੰਡੀਗੜ੍ਹ ਏਅਰਪੋਰਟ 'ਤੇ CISF ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਗਰਮਾ ਗਿਆ ਹੈ। ਕੁਲਵਿੰਦਰ ਕੌਰ ਖਿਲਾਫ਼ ਪਰਚਾ ਦਰਜ ਹੋ ਗਿਆ ਹੈ |ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਮੋਹਾਲੀ ਦੇ ਏਅਰਪੋਰਟ ਥਾਣੇ 'ਚ ਮੁਅੱਤਲ CISF ਕਾਂਸਟੇਬਲ ਕੁਲਵਿੰਦਰ ਕੌਰ ਦੇ ਖਿਲਾਫ FIR ਦਰਜ਼ ਕੀਤੀ ਗਈ ਹੈ ਜਿਸ ਚ ਭਾਰਤੀ ਦੰਡਾਵਲੀ ਦੀ ਧਾਰਾ 323 (ਹਮਲਾ) ਅਤੇ 341 (ਰਾਹ 'ਚ ਰੁਕਾਵਟ ਪਾਉਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਦੋਵੇਂ ਧਾਰਾਵਾਂ ਜ਼ਮਾਨਤਯੋਗ ਹਨ।ਦੱਸਿਆ ਜਾ ਰਿਹਾ ਹੈ ਕਿ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ 'ਚ CISF ਕਾਂਸਟੇਬਲ ਕੁਲਵਿੰਦਰ ਕੌਰ ਦਾ ਬਿਆਨ ਦਰਜ ਕੀਤਾ ਜਾਵੇਗਾ। ਫਿਲਹਾਲ ਉਨ੍ਹਾਂ ਨੂੰ ਸਰਕਾਰੀ ਕੁਆਰਟਰ 'ਚ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਸੀਆਈਐਸਐਫ ਦੇ ਸੀਨੀਅਰ ਅਧਿਕਾਰੀ ਵੀ ਦਿੱਲੀ ਤੋਂ ਆ ਕੇ ਪੁੱਛਗਿੱਛ ਕਰਨਗੇ। ਫਿਲਹਾਲ ਪੰਜਾਬ ਪੁਲਿਸ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ।ਉਧਰ ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਖ਼ਿਲਾਫ਼ ਦਰਜ ਕੀਤੇ ਕੇਸ ਖ਼ਿਲਾਫ਼ ਐਤਵਾਰ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਐਸਐਸਪੀ ਦਫ਼ਤਰ ਤੱਕ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਆਗੂਆਂ ਨੇ ਸ਼ੁੱਕਰਵਾਰ ਨੂੰ ਕਿਸਾਨ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕਰਨਗੇ। ਇਸ ਮਾਮਲੇ 'ਚ ਵੀਡੀਓ ਸਾਹਮਣੇ ਲਿਆਂਦੀ ਜਾਵੇ ਤਾਂ ਜੋ ਕਾਂਸਟੇਬਲ ਨਾਲ ਬੇਇਨਸਾਫੀ ਨਾ ਹੋਵੇ।