Sri Anandpur Sahib | ਨਿਹੰਗ ਸਿੰਘ ਦੇ ਬਾਣੇ 'ਚ ਨੌਸਰਬਾਜ -ਅਨੰਦਪੁਰ ਸਾਹਿਬ 'ਚ ਵੱਡੇ ਵੱਡਿਆਂ ਨਾਲ ਮਾਰ ਗਿਆ ਠੱਗੀਨਿਹੰਗ ਸਿੰਘ ਦੇ ਬਾਣੇ 'ਚ ਨੌਸਰਬਾਜ ਮਾਰ ਗਿਆ ਕਰੀਬ 50 ਲੱਖ ਰੁਪਏ ਦੀ ਠੱਗੀ ਸ੍ਰੀ ਆਨੰਦਪੁਰ ਸਾਹਿਬ 'ਚ ਕਈਆਂ ਨੂੰ ਬਣਾਇਆ ਨਿਸ਼ਾਨਾ ਜਵੈਲਰਸ,ਦੁਕਾਨਦਾਰ ਤੇ ਰਾਜਸੀ ਆਗੂ ਨਾਲ ਠੱਗੀ ਪੁਲਿਸ ਨੂੰ ਨੌਸਰਬਾਜ਼ਾਂ ਦੀ ਭਾਲ ਸ੍ਰੀ ਆਨੰਦਪੁਰ ਸਾਹਿਬ ਚ ਇਕ ਨੌਸਰਬਾਜ ਵਲੋਂ ਨਿਹੰਗ ਸਿੰਘ ਦਾ ਬਾਣਾ ਪਾ ਕੇ ਕਰੀਬ 50 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ |ਹਰਸਿਮਰਨਜੀਤ ਸਿੰਘ, ਮਹਾਂਵੀਰ ਸਿੰਘ ਤੇ ਅੰਮ੍ਰਿਤਪਾਲ ਕੌਰ ਪਿਛਲੇ ਕਰੀਬ ਅੱਠ ਮਹੀਨੇ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਚ ਇਕ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ ਜਿਨ੍ਹਾਂ ਨੇ ਸਤਪਾਲ ਜਵੈਲਰ ਦੇ ਮਾਲਕ ਨਾਲ ਤਕਰੀਬਨ 4.5 ਲੱਖ ਦੀ ਠੱਗੀ ਮਾਰੀ ਤੇ ਸ਼ਹਿਰ ਦੇ ਇਕ ਹੋਰ ਨਾਮਵਰ ਜਵੈਲਰ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇੰਨਾ ਹੀ ਨਹੀਂ ਨੌਸ੍ਰ੍ਬਾਜ਼ਾਂ ਨੇ ਸ਼ਹਿਰ ਦੇ ਨਾਮਵਰ ਰਾਜਨੀਤਿਕ ਆਗੂ ਦੇ ਪੁੱਤਰ ਮੱਖਣ ਸਿੰਘ ਨੂੰ ਕਨੇਡਾ ਭੇਜਣ ਦੇ ਨਾਂ ਤੇ ਤਕਰੀਬਨ 1.30 ਲੱਖ ਰੁਪਏ ਠੱਗੇ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਤੋਂ ਉਸਦੇ ਪਰਿਵਾਰ ਨੂੰ ਕਨੇਡਾ ਭੇਜਣ ਦੇ ਨਾਂ ਤੇ 31 ਲੱਖ ਰੁਪਏ ਇਕ ਦੁਕਾਨਦਾਰ ਕੋਲੋ ਕੈਨੇਡਾ ਭੇਜਣ ਦੇ ਨਾਂ ਤੇ ਤਕਰੀਬਨ ਸੱਤ ਤੋਂ ਅੱਠ ਲੱਖ ਰੁਪਏ ਦੀ ਠੱਗੀ ਮਾਰੀ ਦੱਸਿਆ ਜਾ ਰਿਹਾ ਹੈ ਕਿ ਠੱਗੀ ਦਾ ਸ਼ਿਕਾਰ ਹੋਏ ਬਹੁਤੇ ਲੋਕਾਂ ਨੇ ਅਜੇ ਵੀ ਡਰ ਤੇ ਸ਼ਰਮ ਦੇ ਮਾਰੇ ਪੁਲੀਸ ਨਾਲ ਸੰਪਰਕ ਨਹੀਂ ਕੀਤਾ। ਇੰਨੀ ਵੱਡੀ ਠੱਗੀ ਤੋਂ ਬਾਅਦ ਨੌਸਰਬਜ਼ ਆਪਣੇ ਪਰਿਵਾਰ ਨਾਲ ਰਫੂਚੱਕਰ ਹੋ ਗਿਆ |ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਪਰਿਵਾਰ ਜਦ ਸ਼੍ਰੀ ਆਨੰਦਪੁਰ ਸਾਹਿਬ ਆਇਆ ਸੀ ਤਾਂ ਉਸ ਸਮੇਂ ਹਰਸਿਮਰਨਜੀਤ ਸਿੰਘ ਤੇ ਮਹਾਂਵੀਰ ਸਿੰਘ ਸਿਰ ਤੋਂ ਮੋਨੇ ਸਨ ਪ੍ਰੰਤੂ ਕੁਝ ਸਮੇਂ ਬਾਅਦ ਦੋਹਾਂ ਵੱਲੋਂ ਨਾ ਕੇਵਲ ਆਪਣੇ ਕੇਸ ਵਧਾਏ ਗਏ ਸਗੋਂ ਨਿਹੰਗ ਸਿੰਘ ਦਾ ਬਾਣਾ ਵੀ ਧਾਰਨ ਕੀਤਾ ਗਿਆ। ਤੇ ਇਸੇ ਬਾਣੇ ਚ ਠੱਗੀ ਨੂੰ ਅੰਜਾਮ ਦਿੱਤਾ | ਸਤਪਾਲ ਜਵੈਲਰ ਦੇ ਮਾਲਕ ਅਮਰਜੀਤ ਸਿੰਘ ਨੇ ਇਸ ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ | ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ABP Sanjha Website: abpsanjhaਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।