Moga Maruti Car Chaos |ਮੋਗਾ 'ਚ ਮਾਰੂਤੀ ਵਾਲੇ ਨੇ ਮਚਾਈ ਤਰਥੱਲੀ - ਕਈਆਂ ਨੂੰ ਟੱਕਰ ਮਾਰ ਘੜੀਸਦਾ ਲੈ ਗਿਆਮੋਗਾ ਬਾਜ਼ਾਰ 'ਚ ਉਸ ਸਮੇਂ ਤਰਥੱਲੀ ਮੱਚ ਗਈ ਜਦ ਇਕ ਤੇਜ਼ ਰਫਤਾਰ ਮਾਰੂਤੀ ਚਾਲਕ ਕਈ ਮੋਟਰਸਾਈਕਲਾਂ ਤੇ ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਲੰਘਿਆ ਇੰਨਾ ਹੀ ਨਹੀਂ ਟੱਕਰ ਮਾਰਨ ਤੋਂ ਬਾਅਦ ਰੁਕਣ ਦੀ ਬਜਾਏ ਉਹ ਮੋਟਰਸਾਈਕਲ ਸਵਾਰ ਨੂੰ ਕਈ ਫੁੱਟ ਦੂਰ ਤੱਕ ਘੜੀਸਦਾ ਲੈ ਗਿਆ |ਘਟਨਾ ਸੀਸੀਟੀਵੀ ਚ ਵੀ ਕੈਦ ਹੋਈ ਹੈ |ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ |ਜ਼ਖ਼ਮੀਆਂ ਤੇ ਲੋਕਾਂ ਦਾ ਕਹਿਣਾ ਹੈ ਕਿ ਚਾਲਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਲੇਕਿਨ ਜਦ ਉਸਦੀ ਟੱਕਰ ਅੱਗੇ ਜਾ ਕੇ ਰੇਹੜੀ ਦੇ ਨਾਲ ਹੋਈ ਤਾਂ ਮਜ਼ਬੂਰਨ ਰੁਕਿਆ |ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਉਸਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ |