Kuwait Fire Incident | ਹੁਸ਼ਿਆਰਪੁਰ ਦੇ ਹਿੰਮਤ ਰਾਏ ਨੂੰ ਵਿਧਾਇਕ ਰਵਜੋਤ ਨੇ ਦਿੱਤਾ ਦਿਲਾਸਾ ਕੁਵੈਤ ਇਮਾਰਤ ਅਗਨੀਕਾਂਡ - 40 ਭਾਰਤੀਆਂ ਦੀ ਮੌਤ ਹੁਸ਼ਿਆਰਪੁਰ ਦੇ ਹਿੰਮਤ ਰਾਏ ਵੀ ਹੋਏ ਹਾਦਸੇ ਦਾ ਸ਼ਿਕਾਰ ਗਮਗੀਨ ਮਾਹੌਲ 'ਚ ਹਿੰਮਤ ਰਾਏ ਦਾ ਅੰਤਿਮ ਸਸਕਾਰਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪ੍ਰਸ਼ਾਸਨ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਮਾਤਮ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਹੁਸ਼ਿਆਰਪੁਰ ਤੋਂ ਜਿਥੇ ਹਿੰਮਤ ਰਾਏ ਨੂੰ ਨਮ ਅੱਖਾਂ ਨਾਲ ਅੰਤਿਮ ਵਿਧਾਇਗੀ ਦਿੱਤੀ ਗਈ |ਹਿੰਮਮਤ ਉਨ੍ਹਾਂ ਭਾਰਤੀਆਂ ਚੋਂ ਇਕ ਸੀ ਜਿਸਨੇ ਕੁਵੈਤ ਇਮਾਰਤ ਅਗਨੀਕਾੰਡ ਚ ਜਾਨ ਗੁਆ ਦਿੱਤੀ ਸੀ |ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧਤ ਹਿੰਮਤ ਰਾਏ ਦੀ ਮ੍ਰਿਤਕ ਦੇਹ ਜਿਵੇਂ ਹੀ ਘਰ ਪਹੁੰਚੀ ਤਾਂ ਸੋਗ ਦੀ ਲਹਿਰ ਫੈਲ ਗਈ ਹਿੰਮਤ ਰਾਏ ਦੀਆਂ ਦੋ ਧੀਆਂ ਤੇ ਇਕ 16 ਸਾਲਾ ਪੁੱਤਰ ਹੈ |ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਮੈਂਬਰ ਸਦਮੇ ਚ ਹਨ |ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ 'ਚ ਹਿੰਮਤ ਰਾਏ ਦਾ ਅੰਤਿਮ ਸਸਕਾਰ ਕੀਤਾ ਗਿਆ ਇਸ ਮੌਕੇ ਵਿਧਾਇਕ ਸ਼ਾਮਚੁਰਾਸੀ ਡਾ: ਰਵਜੋਤ ਸਿੰਘ,ਪ੍ਰਸ਼ਾਸਨਿਕ ਅਧਿਕਾਰੀ ਤੇ ਵੱਡੀ ਗਿਣਤੀ ਲੋਕ ਹਿੰਮਤ ਰਾਯ ਨੂੰ ਅੰਤਿਮ ਸ਼ਰਧਾਂਜਲੀ ਦੇਣ ਆਏ |ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ |