Fazilka Border | ਅਸਲਾ ਲੈ ਕੇ ਪਾਕਿਸਤਾਨ ਤੋਂ ਭਾਰਤ ਆਇਆ ਡਰੋਨ, ਪੁਲਿਸ ਨੇ ਕੀਤਾ ਢੇਰ | Drone Recoveredਫ਼ਾਜ਼ਿਲਕਾ ਸਰਹੱਦ 'ਤੇ ਮਿਲਿਆ ਡਰੋਨਭਾਰਤ-ਪਾਕਿ ਸਰਹੱਦ 'ਤੇ ਡਰੋਨ ਜ਼ਰੀਏ ਹਥਿਆਰਾਂ ਦੀ ਤਸਕਰੀਨਾਪਾਕ ਕੋਸ਼ਿਸ਼ ਨਾਕਾਮਡਰੋਨ,ਪਿਸਟਲ ਤੇ ਮੈਗਜ਼ੀਨ ਬਰਾਮਦਫਾਜ਼ਿਲਕਾ ਸਰਹੱਦ 'ਤੇ ਗੋਲੀਬਾਰੀ ਦੀ ਖਬਰ ਮਿਲੀ ਹੈ, ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਭਾਰਤ-ਪਾਕਿ ਸਰਹੱਦ 'ਤੇ ਬਾਓਪੀ ਮੁਹਾਰਸੋਨਾ ਨੇੜੇ ਪਾਕਿਸਤਾਨ ਤੋਂ ਇਕ ਡਰੋਨ ਨੇ ਭਾਰਤੀ ਖੇਤਰ 'ਚ ਘੁਸਪੈਠ ਕੀਤੀਪਰ ਚੌਕਸ ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਤੇ ਫ਼ਾਇਰਿੰਗ ਕਰ ਉਸਨੂੰ ਡਿਗਾ ਲਿਆ |ਇਲਾਕੇ ਦੀ ਤਲਾਸ਼ੀ ਦੌਰਾਨ ਉਕਤ ਡਰੋਨ, ਤਿੰਨ ਪਿਸਤੌਲ ਅਤੇ 7 ਮੈਗਜ਼ੀਨ ਬਰਾਮਦ ਹੋਏ ਹਨ | ਜਿਸ ਤੋਂ ਸਾਬਤ ਹੁੰਦਾ ਹੈ ਕਿ ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ |ਜਿਸ ਵਲੋਂ ਸਰਹੱਦ 'ਤੇ ਡਰੋਨ ਜ਼ਰੀਏ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |ਇਸ ਬਾਬਤ ਬੀਐੱਸਐੱਫ ਅਧਿਕਾਰੀ ਐੱਮਐੱਸ ਰੰਧਾਵਾ ਵਲੋਂ ਜਾਣਕਾਰੀ ਦਿੱਤੀ ਗਈ ਹੈ |