Hoshiarpur Jail 'ਚ ਬੈਠੇ ਕੈਦੀਆਂ ਦਾ ਕਾਰਾ - ਸਪੀਕਰ ਸੰਧਵਾਂ ਦੀ ਆਵਾਜ਼ ਵਿੱਚ ਫੋਨ ਕਰਕੇ ਮੰਗੇ ਪੈਸੇ ਹੁਸ਼ਿਆਰਪੁਰ ਜੇਲ੍ਹ 'ਚ ਬੈਠੇ ਕੈਦੀਆਂ ਦਾ ਕਾਰਾਸਪੀਕਰ ਸੰਧਵਾਂ ਦੀ ਆਵਾਜ਼ ਵਿੱਚ ਫੋਨ ਕਰਕੇ ਮੰਗੇ ਪੈਸੇਕੋਟਕਪੂਰਾ ਦੇ ਵਪਾਰੀ ਨੂੰ ਕੀਤੀ ਵਟਸਐਪ ਕਾੱਲਸਪੀਕਰ ਸੰਧਵਾਂ ਦੀ ਆਵਾਜ਼ 'ਚ ਮੰਗੇ 27543 ਰੁਪਏਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਦੋ ਮੁਲਜ਼ਮਾਂ ਨੇ ਵੱਡਾ ਕਾਰਾ ਕੀਤਾ ਹੈ |ਜਿਨ੍ਹਾਂ ਨੇ ਜੇਲ੍ਹ ਚ ਬੈਠੇ ਹੀ ਕੋਟਕਪੂਰਾ ਦੇ ਇੱਕ ਵਪਾਰੀ ਨੂੰ ਵਟਸਐਪ ਕਾਲ ਕੀਤੀ ਤੇ 27 ਹਜ਼ਾਰ ਰੁਪਏ ਦੀ ਮੰਗੇਮੁਲਜ਼ਮਾਂ ਦੀ ਚਲਾਕੀ ਤਾਂ ਵੇਖੋ ਕਿ ਉਨ੍ਹਾਂ ਇਹ ਮੰਗ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੇ ਨਾਮ 'ਤੇਉਨ੍ਹਾਂ ਦੀ ਆਵਾਜ਼ 'ਚ ਕੀਤੀ |ਉਕਤ ਕਾਰੋਬਾਰੀ ਨੇ ਜਦੋਂ ਇਸ ਸਬੰਧੀ ਸਪੀਕਰ ਸੰਧਵਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ। ਜਿਸ ਤੋਂ ਬਾਅਦ ਵਪਾਰੀ ਰਾਜਨ ਜੈਨ ਵੱਲੋਂ ਇਸ ਸਬੰਧੀ ਸ਼ਿਕਾਇਤ ਪੁਲਿਸ ਐਸਐਸਪੀ ਨੂੰ ਦਿੱਤੀ ਗਈ। ਪੁਲਿਸ ਜਾਂਚ ਦੇ ਵਿਚ ਵੱਡਾ ਖ਼ੁਲਾਸਾ ਹੋਇਆ ਕਿ ਉਕਤ ਵਾਰਦਾਤ ਨੂੰ ਅੰਜਾਮਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਦੋ ਮੁਲਜ਼ਮਾਂ ਭਲਿੰਦਰ ਸਿੰਘ ਉਰਫ਼ ਜਸਰਾਜ ਸਹਿਗਲ ਅਤੇ ਸ਼ਵੇਤ ਠਾਕੁਰ ਵੱਲੋਂ ਦਿੱਤਾ ਗਿਆ |ਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਮੁਲਜ਼ਮਤਿੰਨ-ਚਾਰ ਵਿਧਾਇਕਾਂ ਦੇ ਨਾਂ 'ਤੇ ਲੋਕਾਂ ਕੋਲੋਂ ਪੈਸੇ ਮੰਗ ਚੁੱਕੇ ਹਨ |ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ABP Sanjha Website: abpsanjhaਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।