PSEB Board Exam Datesheet | 10 ਜੁਲਾਈ ਨੂੰ ਹੋਣ ਵਾਲੇ PSEB ਦੇ ਸਾਰੇ ਪੇਪਰ ਮੁਲਤਵੀ, ਪੰਜਾਬ ਬੋਰਡ ਨੇ ਬਦਲੀ ਡੇਟਸ਼ੀਟ10 ਜੁਲਾਈ ਨੂੰ ਹੋਣ ਵਾਲੇ PSEB ਦੇ ਪੇਪਰ ਮੁਲਤਵੀਪੰਜਾਬ ਬੋਰਡ ਨੇ ਬਦਲੀ ਡੇਟਸ਼ੀਟਪ੍ਰੀਖਿਆ ਦੀ ਨਵੀਆਂ ਤਰੀਕਾਂ ਦਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੇ 10 ਜੁਲਾਈ ਨੂੰ ਹੋਣ ਵਾਲੇ ਸਾਰੇ ਪੇਪਰ ਮੁਲਤਵੀ ਕਰ ਦਿੱਤੇ ਹਨ ਬੋਰਡ ਨੇ ਇਹ ਫ਼ੈਸਲਾ ਜਲੰਧਰ 'ਚ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਲਿਆ ਹੈ |ਜਿਸ ਕਰ ਕੇ ਅਧਿਕਾਰੀਆਂ ਨੇ ਪਹਿਲਾਂ ਜਾਰੀ ਡੇਟਸ਼ੀਟ ਤਬਦੀਲ ਕਰ ਦਿੱਤੀ ਹੈ।ਇਹ ਤਬਦੀਲੀ ਇਕ ਦਿਨ ਦੇ ਪੇਪਰ ਚ ਕੀਤੀ ਗਈ ਹੈ ਬੋਰਡ ਨੇ ਪ੍ਰੀਖਿਆ ਦੀ ਨਵੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਹੈ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਹੁਣ ਪੰਜਵੀਂ ਸ਼੍ਰੇਣੀ ਦਾ 10 ਜੁਲਾਈ ਨੂੰ ਹੋਣ ਵਾਲਾ ਪੇਪਰ 12 ਜੁਲਾਈ ਨੂੰ ਹੋਵੇਗਾ। ਇਸੇ ਤਰ੍ਹਾਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਹੁਣ 10 ਜੁਲਾਈ ਦੀ ਥਾਂ 17 ਜੁਲਾਈ ਨੂੰ ਹੋਵੇਗਾ ਜਦੋਂ ਕਿ ਬਾਰ੍ਹਵੀਂ ਜਮਾਤ ਦੇ ਪਾੜ੍ਹੇ 20 ਜੁਲਾਈ ਨੂੰ ਪੇਪਰ ਦੇਣਗੇ।ਇਸ ਸਬੰਧੀ ਹੁਕਮ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਭੇਜ ਦਿੱਤੇ ਗਏ ਹਨ। ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ।