Randeep Singh Bhangu Death | ਪੰਜਾਬੀ ਅਦਾਕਾਰ ਰਣਦੀਪ ਭੰਗੂ ਨੇ ਸ਼ਰਾਬ ਦੇ ਭੁਲੇਖੇ ਪੀਤਾ ਜ਼ਹਿਰ - ਮੌਤ,ਪੰਜਾਬੀ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ ਮਸ਼ਹੂਰ ਅਦਾਕਾਰ ਰਣਦੀਪ ਭੰਗੂ ਨੇ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਇੰਡਸਟਰੀ ਦੇ ਤਮਾਮ ਸਿਤਾਰਿਆਂ ਵੱਲੋਂ ਭੰਗੂ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ। ਭੰਗੂ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਚੂਹੜ ਮਾਜਰੀ ਦਾ ਰਹਿਣ ਵਾਲਾ ਸੀ |ਰਿਸ਼ਤੇਦਾਰਾਂ ਮੁਤਾਬਕ ਰਣਦੀਪ ਭੰਗੂ ਨੇ ਸ਼ਰਾਬ ਦੇ ਭੁਲੇਖੇ ਕੋਈ ਜ਼ਹਿਰੀਲੀ ਵਸਤੂ ਪੀ ਲਈ ਜਿਸ ਕਾਰਨ ਉਸ ਨੂੰ ਖੂਨ ਦੀ ਉਲਟੀ ਆਈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹੋਸਪਿਟਲ ਵਿੱਚ ਲੈ ਆਂਦਾ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।ਕਾਬਿਲੇਗੌਰ ਹੈ ਕਿ ਰਣਦੀਪ ਭੰਗੂ ਨੇ ਹੁਣ ਤੱਕ ਕਈ ਬੱਲੇ ਓ ਚਲਾਕ ਸੱਜਣਾ ਕ੍ਰੇਜ਼ੀ ਟੱਬਰ ਵਰਗੇ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਨੂੰ ਫ਼ਿਲਮਾਂ ‘ਚ ਅਦਾਕਾਰੀ ਦੇ ਗੁਰ ਕਰਮਜੀਤ ਅਨਮੋਲ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ ਸਣੇ ਕਈ ਅਦਾਕਾਰਾਂ ਤੋਂ ਸਿੱਖਣ ਨੂੰ ਮਿਲੇ। ਇਨ੍ਹਾਂ ਅਦਾਕਾਰਾਂ ਨੇ ਰਣਦੀਪ ਭੰਗੂ ਦੇ ਫਿਲਮੀ ਕਰੀਅਰ ਵਿੱਚ ਅਹਿਮ ਭੂਮਿਕਾ ਨਿਭਾਈ। ਇੰਡਸਟਰੀ ‘ਚ ਰਣਦੀਪ ਭੰਗੂ ਦੇ ਦੇਹਾਂਤ ਦੀ ਖਬਰ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।