Raja Warring |'ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'ਰਾਜਾ ਵੜਿੰਗ ਦਾ CM ਮਾਨ 'ਤੇ ਤੰਜ਼ 'ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ''ਰਾਜਨੀਤੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ'ਜਲੰਧਰ ਜ਼ਿਮਨੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ 'ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਤਨਜ਼ ਕਸਿਆ ਹੈ |ਵੜਿੰਗ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਕਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ।ਰਾਜਾ ਵੜਿੰਗ ਅੱਗੇ ਕਿਹਾ ਹੈ ਰਾਜਨੀਤੀ ਨੂੰ ਸਰਕਸ ਬਣਾ ਦਿੱਤਾ ਹੈ ਇਨ੍ਹਾਂ ਬਦਲਾਅ ਵਾਲਿਆਂ ਨੇ।ਹਰ ਰੋਜ਼ ਨਵੀ ਰੀਤ ਪਾ ਰਹੇ ਹਨ।ਇਸ ਤੋਂ ਪਹਿਲਾਂ ਇਨ੍ਹਾਂ ਦੇ MLA ਸ਼ੀਤਲ ਅੰਗੁਰਾਲ ਕਾਰਨ ਹੀ ਇਹ ਚੋਣਾਂ ਹੋ ਰਹੀਆਂ ਹਨ।ਲੋਕਾਂ ਸਿਰ ਵਾਧੂ ਬੋਝ ਪਾਇਆ ਜਾ ਰਿਹਾ ਹੈ।ਅਕਾਲੀ ਦਲ ਅਪਣੀ ਸਾਖ਼ ਪੂਰੀ ਤਰ੍ਹਾਂ ਗਵਾ ਚੁੱਕਾ ਹੈ,ਭਾਜਪਾ ਦਾ ਉਮੀਦਵਾਰ ਆਪ ਵਿੱਚੋਂ ਦਲ ਬਦਲ ਕੇ ਆਇਆ ਹੈ ਅਤੇ ਆਪ ਦਾ ਉਮੀਦਵਾਰ ਭਾਜਪਾ ਵਿੱਚੋਂ ਦਲ ਬਦਲ ਕੇ ਆਇਆ ਹੈ।ਰਾਜਨੀਤੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਇਨ੍ਹਾਂ ਲੋਕਾਂ ਨੇ।ਮੇਰੀ ਜਲੰਧਰ ਪੱਛਮੀ ਦੇ ਵੋਟਰਾਂ ਨੂੰ ਅਪੀਲ ਹੈ ਕਿ ਇਨ੍ਹਾਂ ਦਲ ਬਦਲੂ ਅਤੇ ਰਾਜਨੀਤੀ ਨੂੰ ਸਰਕਸ ਬਣਾਉਣ ਵਾਲਿਆਂ ਨੂੰ ਹਰਾ ਕੇ ਸਬਕ ਸਿਖਾਓ।ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ABP Sanjha Website: abpsanjhaਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।