Satluj Water Level Alert | 'ਸਤਲੁਜ 'ਚ ਵਧੇਗਾ ਪਾਣੀ ਪੱਧਰ, ਮਚਾ ਸਕਦਾ ਹੈ ਕੁਝ ਇਲਾਕਿਆਂ 'ਚ ਤਬਾਹੀ''ਸਤਲੁਜ 'ਚ ਵਧੇਗਾ ਪਾਣੀ ਪੱਧਰ, ਸਰਕਾਰੀ ਅਣਗਹਿਲੀ ਕਾਰਨ ਹੋ ਸਕਦੀ ਹੈ ਕੁਝ ਇਲਾਕਿਆਂ 'ਚ ਤਬਾਹੀ'ਮੈਦਾਨੀ ਅਤੇ ਪਹਾੜੀ ਇਲਾਕਿਆਂ 'ਚ ਹੋ ਰਹੀ ਬਾਰਿਸ਼ ਕਾਰਨ ਆਉਣ ਵਾਲੇ ਦਿਨਾਂ 'ਚ ਸਤਲੁਜ ਦਾ ਪਾਣੀ ਦਾ ਪੱਧਰ ਵਧੇਗਾ।ਲੇਕਿਨ ਪ੍ਰਸ਼ਾਸਨ ਇਸ ਗੱਲ ਤੋਂ ਬੇਖਬਰ ਜਾਪੁ ਰਿਹਾ ਹੈ ਕਿਸਤਲੁਜ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਖ਼ਸਤਾਹਾਲ ਹੋ ਚੁੱਕੇ ਹਨ ।ਤੇ ਪਾਣੀ ਆਉਣ ਕਾਰਨ ਟੁੱਟਣ ਚ ਜ਼ਿਆਦਾ ਸਮਾਂ ਨਹੀਂ ਲੱਗੇਗਾ |ਤਸਵੀਰਾਂ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਹੁਸੈਨੀਵਾਲਾ ਹੈੱਡ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਦੀਆਂ ਹਨਜਿਸ ਦੀ ਹਾਲਤ ਬੇਹੱਦ ਖਸਤਾ ਹੈ | ਬੰਨ੍ਹ ਨੂੰ ਖੋਰਾ ਲੱਗਿਆ ਹੋਇਆ ਹੈਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ।ਇਸ ਲਈ ਸਮਾਂ ਰਹਿੰਦੀਆਂ ਸਹੀ ਤੇ ਪੁਖ਼ਤਾ ਪ੍ਰਬੰਧ ਹੋ ਜਾਣੇ ਚਾਹੀਦੇ ਹਨਇਸ ਬਾਰੇ ਐਸ.ਡੀ.ਐਮ ਫ਼ਿਰੋਜ਼ਪੁਰ ਚਾਰੂਮਿਤਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਪੁਖਤਾ ਪ੍ਰਬੰਧ ਕੀਤੇ ਜਾ ਰਹੀ ਹਨਤੇ ਧੁੱਸੀ ਬੰਨ੍ਹਾ ਦੀ ਮਜ਼ਬੂਤੀ ਲਈ ਕੰਮ ਕੀਤਾ ਜਾ ਰਿਹਾ ਹੈ |