Shubhkaran Singh Postmortem report |ਸ਼ੁਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ 'ਚ ਖ਼ੁਲਾਸਾ - ਖੋਪੜੀ ਵਿਚੋਂ ਮਿਲੀ ਮੈਟਲ ਪੈਲਟ #bathinda #Patiala #shubhkaran #family #FarmersProtest2024 #khanouriborder #shambhuborder #Kisanandolan #delhichalo #farmersprotest2024 #delhiFarmersprotest #haryanapoliceupdate #KisanProtest #Shambhuborder #teargas #FarmersDetained #SKM #SamyuktKisanMorcha #Farmers #Kisan #BhagwantMann #AAPPunjab #RahulGandhi #Congress #NarendraModi #BJP #Punjab #PunjabNewsਕਿਸਾਨੀ ਅੰਦੋਲਨ ਦੌਰਾਨ ਖਨੌਰੀ ਸਰਹੱਦ 'ਤੇ ਜਾਨ ਗੁਆਉਣ ਨਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਆਈ ਹੈ |ਜਿਸ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ।ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਨੇ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ੁਭਕਰਨ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਇਸਦੇ ਨਾਲ ਹੀ ਉਸਦੇ ਸਿਰ ਵਿੱਚ ਬਾਹਰੀ ਤੱਤ ਵੀ ਪਾਏ ਗਏ ਸਨ। ਪੋਸਟਮਾਰਟਮ ਤੋਂ ਪਹਿਲਾਂ ਸ਼ੁਭਕਰਨ ਸਿੰਘ ਦਾ ਸੀਟੀ ਸਕੈਨ ਵੀ ਕੀਤਾ ਗਿਆ ਸੀ, ਜਿਸ ਵਿੱਚ ਉਸ ਦੇ ਸਿਰ ਵਿੱਚ ਛਰ੍ਰੇ ਵੀ ਪਾਏ ਗਏ |ਡਾਕਟਰਾਂ ਨੇ ਇਨ੍ਹਾਂ ਛੱਰਿਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ ਅਤੇ ਕਿਹਾ ਗਿਆ ਹੈ ਕਿ ਵਰਤੇ ਗਏ ਹਥਿਆਰ ਦੀ ਕਿਸਮ ਦਾ ਪਤਾ ਲਗਾਉਣ ਲਈ ਉਨ੍ਹਾਂ ਨੂੰ ਬੈਲਿਸਟਿਕ ਮਾਹਿਰਾਂ ਕੋਲ ਭੇਜਿਆ ਜਾ ਸਕਦਾ ਹੈ।ਬੁੱਧਵਾਰ (28 ਫਰਵਰੀ) ਨੂੰ ਕੀਤੀ ਗਈ ਜਾਂਚ ਵਿਚ ਖੋਪੜੀ ਦੇ ਪਿਛਲੇ ਹਿੱਸੇ 'ਤੇ ਸੱਟ ਦਾ ਨਿਸ਼ਾਨ ਪਾਇਆ ਗਿਆ ਅਤੇ ਇਹ ਵੀ ਸਾਹਮਣੇ ਆਇਆ ਕਿ ਉਸ ਦੇ ਸਰੀਰ ਦੇ ਕਿਸੇ ਹੋਰ ਹਿੱਸੇ 'ਤੇ ਸੱਟ ਦੇ ਨਿਸ਼ਾਨ ਨਹੀਂ ਸਨ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਰਿਪੋਰਟ ਪਟਿਆਲਾ ਪੁਲਿਸ ਨੂੰ ਸੌਂਪ ਦਿੱਤੀ ਹੈ ਅਤੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਜ਼ਿਕਰ ਏ ਖਾਸ ਹੈ ਕਿ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦੌਰਾਨ 21 ਫਰਵਰੀ ਨੂੰ ਹਰਿਆਣਾ ਪੁਲਿਸ ਨਾਲ ਝੜਪ ਦੌਰਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਕਿਸਾਨ ਜਥੇਬੰਦੀਆਂ ਅਤੇ ਉਸਦੇ ਪਰਿਵਾਰ ਨੇ ਅਧਿਕਾਰੀਆਂ ਨੂੰ ਪੋਸਟਮਾਰਟਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਮੰਗ ਕੀਤੀ ਗਈ ਸੀ ਕਿ ਪੁਲਿਸ ਪਹਿਲਾਂ ਕਤਲ ਦਾ ਮਾਮਲਾ ਦਰਜ ਕਰੇ ਤੇ ਪਰਿਵਾਰ ਨੂੰ ਇਨਸਾਫ਼ ਦੇਵੇ |28 ਫਰਵਰੀ ਨੂੰ ਪ੍ਰਸ਼ਾਸਨ ਪਰਿਵਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਸਹਿਮਤੀ ਬਣੀ ਤੇ 0 fir ਦਰਜ ਹੋਣ ਤੋਂ ਬਾਅਦ ਸ਼ੁਭਕਰਨ ਦਾ ਪੋਸਟਮਾਟਮ ਹੋਇਆ ਤੇ ਬੀਤੇ ਦਿਨ 29 ਫ਼ਰਵਰੀ ਨੂੰ ਉਸਦੇ ਜੱਦੀ ਪਿੰਡ ਬਲ੍ਹੋ ਚ ਅੰਤਿਮ ਸਸਕਾਰ ਕੀਤਾ ਗਿਆ | / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...ABP Sanjha