Shiv sena Leader Amit arora threat |'ਚੈਂਲੇਂਜ - 10 ਦਿਨਾਂ ਦੇ ਅੰਦਰ ਯਮਦੂਤ ਦੇ ਝੋਟੇ 'ਤੇ ਬਿਠਾ ਕੇ ਤੋਰਾਂਗੇ'ਸ਼ਿਵ ਸੈਨਾ ਆਗੂ ਨੂੰ ਮਿਲੀ ਜਾਨੋ ਮਾਰਨ ਦੀ ਧਮਕੀਅਮਿਤ ਅਰੋੜਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀਅਮਿਤ ਅਰੋੜਾ ਨੇ DGP ਪੰਜਾਬ ਤੇ ਸੀਪੀ ਲੁਧਿਆਣਾ ਨੂੰ ਦਿੱਤੀ ਸ਼ਿਕਾਇਤਅਮਿਤ ਅਰੋੜਾ ਨੇ ਫੋਨ ਨੰਬਰ ਸਮੇਤ ਰਿਕਾਰਡਿੰਗ ਪੁਲਿਸ ਨੂੰ ਦਿੱਤੀਕਥਿਤ ਆਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲਲੁਧਿਆਣਾ 'ਚ ਸ਼ਿਵ ਸੈਨਾ ਲੀਡਰ ਸੰਦੀਪ ਥਾਪਰ 'ਤੇ ਹੋਏ ਕਾਤਲਾਨਾ ਹਮਲੇ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀਕਿ ਅਣਪਛਾਤੇ ਲੋਕਾਂ ਨੇ ਸ਼ਿਵ ਸੈਨਾ ਦੇ ਇੱਕ ਹੋਰ ਆਗੂ ਨੂੰ ਫ਼ੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।ਧਮਕੀ ਭਰੇ ਫ਼ੋਨ ਮਿਲਣ ਤੋਂ ਬਾਅਦ ਸ਼ਿਵ ਸੈਨਾ ਲੀਡਰ ਨੇ ਡੀਜੀਪੀ ਪੰਜਾਬ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਹੈ।ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ।ਹਾਸਲ ਜਾਣਕਾਰੀ ਮੁਤਾਬਕ ਹੁਣ ਸ਼ਿਵ ਸੈਨਾ ਦੇ ਉਪ ਪ੍ਰਧਾਨ ਅਮਿਤ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।ਅਮਿਤ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ 'ਤੇ ਬਾਹਰਲੇ ਨੰਬਰ ਤੋਂ ਕਿਸੇ ਅਣਪਛਾਤੇ ਵਿਅਕਤੀ ਦਾ ਕਾਲ ਆਇਆ,ਜਿਸ ਨੇ ਉਸ ਨਾਲ ਦੁਰਵਿਵਹਾਰ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।ਉਸ ਨੇ ਦੱਸਿਆ ਕਿ ਫੋਨ ਨੰਬਰ ਸਮੇਤ ਫੋਨ ਕਾਲ ਦੀ ਸਾਰੀ ਰਿਕਾਰਡਿੰਗ ਡੀਜੀਪੀ ਪੰਜਾਬ ਤੇ ਸੀਪੀ ਲੁਧਿਆਣਾ ਕੁਲਦੀਪ ਚਾਹਲ ਨੂੰ ਭੇਜ ਦਿੱਤੀ ਹੈ।ਕਥਿਤ ਆਡੀਓ ਕਾਲ ਸੋਸਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ | ਹਾਲਾਂਕਿ ਅਬਪ ਸਾਂਝਾ ਪੁਸ਼ਟੀ ਨਹੀਂ ਕਰਦਾ |ਜਿਸ ਚ ਧਮਕੀ ਦਿੱਤੀ ਜਾ ਰਹੀ ਹੈ ਕਿ ਅਗਲੇ 10 ਦਿਨਾਂ ਚ ਮੌਤ ਦੇ ਘਾਟ ਉਤਾਰਿਆ ਜਾਵੇਗਾ |