ਹਰਿਆਣਾ : ਪਾਣੀਪਤ 'ਚ ਨੈਸ਼ਨਲ ਹਾਈਵੇਅ 44 'ਤੇ ਇਕ ਟੈਂਕਰ ਦੀ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਦੋਵੇਂ ਵਾਹਨ ਡਿਵਾਈਡਰ 'ਤੇ ਫਸ ਗਏ। ਟਰਾਲਾ ਚਾਲਕ ਸੁਰਜੀਤ ਸਿੰਘ (38, ਵਾਸੀ ਪੰਜਾਬ) ਦੀ ਮੌਤ ਹੋ ਗਈ, ਜਦਕਿ ਟੈਂਕਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।