Propose Day ਕਿਉਂ ਮਨਾਇਆ ਜਾਂਦਾ ਹੈ ?#ProposeDay #ValentineWeek #Love #abpsanjha #abpliveਅੱਜ 8 ਫਰਵਰੀ ਨੂੰ ਹਫ਼ਤੇ ਦਾ ਦੂਜਾ ਦਿਨ ਪ੍ਰਪੋਜ਼ ਡੇਅ ਵਜੋਂ ਮਨਾਇਆ ਜਾਂਦਾ ਹੈ,ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਇਸ ਦਿਨ ਜੋੜੇ ਇੱਕ ਦੂਜੇ ਪ੍ਰਤੀ ਆਪਣੀਆਂ ਭਾਵਨਾਵਾਂ ਜਾਂ ਪਿਆਰ ਦਾ ਪ੍ਰਗਟਾਵਾ ਕਰਦੇ ਹਨ, ਜਿਸ ਵਿਅਕਤੀ ਨੂੰ ਤੁਸੀਂ ਪਸੰਦ ਕਰਦੇ ਹੋ, ਉਸ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਦਾ ਇਹ ਬਹੁਤ ਹੀ ਖਾਸ ਮੌਕਾ ਹੈ, ਇਹ ਪਿਆਰ, ਸਨੇਹ ਅਤੇ ਪ੍ਰਸ਼ੰਸਾ ਪ੍ਰਗਟ ਕਰਨ ਦਾ ਵਧੀਆ ਮੌਕਾ ਹੈ, ਸਾਲਾਂ ਤੋਂ ਪ੍ਰਪੋਜ਼ ਡੇ ਵੈਲੇਨਟਾਈਨ ਵੀਕ ਦੇ ਦੂਜੇ ਦਿਨ ਮਨਾਇਆ ਜਾ ਰਿਹਾ ਹੈ, ਇਹ ਸਦੀਆਂ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਅੱਜ ਭਾਰਤ ਵਿੱਚ ਇਸ ਪੱਛਮੀ ਸੱਭਿਆਚਾਰ ਦਾ ਰੁਝਾਨ ਬਹੁਤ ਵਧ ਗਿਆ ਹੈ,ਕਿਹਾ ਜਾਂਦਾ ਹੈ ਕਿ ਸਾਲ 1477 ਵਿੱਚ ਆਸਟ੍ਰੀਆ ਦੇ ਆਰਚਡਿਊਕ ਮੈਕਸਿਮਿਲੀਅਨ ਨੇ ਬਰਗੰਡੀ ਦੀ ਮੈਰੀ ਨੂੰ ਪ੍ਰਸਤਾਵਿਤ ਕੀਤਾ ਸੀ, ਇਸ ਖਾਸ ਪਲ 'ਚ ਉਨ੍ਹਾਂ ਨੇ ਮੈਰੀ ਨੂੰ ਹੀਰੇ ਦੀ ਮੁੰਦਰੀ ਭੇਟ ਕੀਤੀ ਸੀ, ਇਸ ਤਰ੍ਹਾਂ ਪ੍ਰਪੋਜ਼ ਕਰਨ ਤੋਂ ਬਾਅਦ ਇਹ ਤਰੀਕਾ ਮਸ਼ਹੂਰ ਹੋ ਗਿਆ ਅਤੇ ਉਦੋਂ ਤੋਂ ਹੀ ਵੈਲੇਨਟਾਈਨ ਵੀਕ ਦੇ ਦੂਜੇ ਦਿਨ ਪ੍ਰਪੋਜ਼ ਡੇ ਮਨਾਇਆ ਜਾਣ ਲੱਗਾ।