Kuwait Building Fire |ਕੁਵੈਤ : ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ,4 ਭਾਰਤੀਆਂ ਸਮੇਤ 41 ਲੋਕਾਂ ਦੀ ਦਰਦਨਾਕ ਮੌ..ਤ#Kuwait #Buildingfire #abpliveਕੁਵੈਤ : ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ4 ਭਾਰਤੀਆਂ ਸਮੇਤ 41 ਲੋਕਾਂ ਦੀ ਦਰਦਨਾਕ ਮੌਤਮ੍ਰਿਤਕਾਂ ਦੀ ਸੰਖਿਆਂ ਵਧਣ ਦਾ ਖ਼ਦਸ਼ਾਕੁਵੈਤ ਚ ਵੱਡਾ ਹਾਦਸਾ ਵਾਪਰਿਆ ਹੈਜਿਥੇ ਰਿਹਾਇਸ਼ੀ ਕਰਮਚਾਰੀਆਂ ਦੀ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ।ਅੱਗ ਕਾਰਨ ਮਾਰੇ ਗਏ 41 ਲੋਕਾਂ ਵਿੱਚ 4 ਭਾਰਤੀ ਵੀ ਸ਼ਾਮਲ ਹਨ।ਮ੍ਰਿਤਕ ਭਾਰਤੀਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।ਖਾੜੀ ਦੇਸ਼ ਤੋਂ ਆਈਆਂ ਰਿਪੋਰਟਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ।ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਕੁਵੈਤ ਦੇ ਦੱਖਣੀ ਅਹਿਮਦੀ ਗਵਰਨੋਰੇਟ ਦੇ ਮੰਗਾਫ ਖੇਤਰ ਵਿੱਚਛੇ ਮੰਜ਼ਿਲਾ ਇਮਾਰਤ ਵਿੱਚ ਇੱਕ ਰਸੋਈ ਵਿੱਚ ਅੱਗ ਲੱਗ ਗਈ। ਕਥਿਤ ਤੌਰ 'ਤੇ ਇਮਾਰਤ ਵਿਚ ਲਗਭਗ160 ਲੋਕ ਰਹਿੰਦੇ ਸਨ, ਜੋ ਕਿ ਉਸੇ ਕੰਪਨੀ ਦੇ ਕਰਮਚਾਰੀ ਹਨ।ਕਥਿਤ ਤੌਰ 'ਤੇ ਉਥੇ ਰੁਕੇ ਬਹੁਤ ਸਾਰੇ ਕਰਮਚਾਰੀ ਭਾਰਤੀ ਹਨ।ਫਿਲਹਾਲ ਰਾਹਤ ਤੇ ਬਚਾਅ ਕੰਮ ਜਾਰੀ ਹੈ। ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਪਤਾਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਕੁਵੈਤ ਵਿੱਚ ਭਾਰਤੀ ਦੂਤਾਵਾਸ ਨੇ ਪੋਸਟ ਪਾ ਕੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾਦੂਤਘਰ ਨੇ ਇੱਕ ਐਮਰਜੈਂਸੀ ਹੈਲਪਲਾਈਨ ਨੰਬਰ : +965-65505246 ਜਾਰੀ ਕੀਤਾ ਹੈ।ਸਾਰੇ ਸਬੰਧਤਾਂ ਨੂੰ ਅੱਪਡੇਟ ਲਈ ਇਸ ਹੈਲਪਲਾਈਨ ਨਾਲ ਜੁੜਨ ਦੀ ਬੇਨਤੀ ਕੀਤੀ ਜਾ ਰਹੀ ਹੈ |