Call Recording ਤੋਂ ਬਚਣਾ ਚਾਹੁੰਦੇ ਹੋ ਤਾਂ ਅਪਣਾਓ ਇਹ Tricks#Safetytricks #Callrecording #abplive #Tricks #safetyਜੇਕਰ ਤੁਹਾਨੂੰ ਵੀ ਸ਼ੱਕ ਹੈ ਕਿ ਕੋਈ ਤੁਹਾਡੀ Call Recording ਕਰ ਰਿਹਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ |ਇਸ ਵੀਡੀਓ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾਉਣ ਤੋਂ ਬਾਅਦ ਕੋਈ ਚਾਹ ਕੇ ਵੀ ਤੁਹਾਡੀ ਕਾਲ ਰਿਕਾਰਡ ਨਹੀਂ ਕਰ ਸਕੇਗਾ।ਜਾਣਨ ਲਈ ਐਂਡ ਤੱਕ ਵੇਖੋ ਇਹ ਵੀਡੀਓ ਦੱਸ ਦਈਏ ਕਿ ਗੂਗਲ ਨੇ ਕੁਝ ਸਮਾਂ ਪਹਿਲਾਂ ਪਲੇ ਸਟੋਰ ਨੀਤੀ ਵਿੱਚ ਬਦਲਾਅ ਕੀਤਾ ਸੀ। ਇਸ ਤੋਂ ਬਾਅਦ ਗੂਗਲ ਨੇ ਥਰਡ-ਪਾਰਟੀ ਕਾਲ ਰਿਕਾਰਡਿੰਗ ਐਪਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ। ਇਸ ਦਾ ਮਤਲਬ ਹੈ ਸੀ ਕਿ ਪਲੇ ਸਟੋਰ ਤੋਂ ਕੋਈ ਵੀ ਅਜਿਹੀ ਐਪ ਡਾਊਨਲੋਡ ਨਹੀਂ ਕੀਤੀ ਜਾਵੇਗੀ ਜਿਸ ਰਾਹੀਂ ਤੁਹਾਡੀ ਕਾਲ ਰਿਕਾਰਡ ਕੀਤੀ ਜਾ ਸਕੇ। ਲੇਕਿਨ ਮਾਰਟਫੋਨ ਨਿਰਮਾਤਾ ਕੰਪਨੀਆਂ ਇਨਬਿਲਟ ਕਾਲ ਰਿਕਾਰਡਿੰਗ ਫੀਚਰ ਦੇ ਰਹੀਆਂ ਹਨ ਜਿਸ ਨਾਲ ਕਾਲ ਰਿਕਾਡਿੰਗ ਦਾ ਡਰ ਹਮੇਸ਼ਾਂ ਬਣਿਆ ਰਹਿੰਦਾ ਹੈ। ਇਹ ਵਿਕਲਪ ਅਜੇ ਵੀ ਓਪੋ ਤੇ ਵੀਵੋ ਦੇ ਫੋਨਾਂ ਵਿੱਚ ਉਪਲਬਧ ਹੈ। 1.ਅਜਿਹੇ ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਕਾਲ ਰਿਕਾਰਡ ਨਾ ਕਰੇ, ਤਾਂ ਕਿਸੇ ਨੂੰ ਕਾਲ ਕਰਨ ਤੋਂ ਬਾਅਦ ਬਹੁਤ ਹੀ ਧਿਆਨ ਨਾਲ ਸੁਣੋ। ਕਿਓਂਕਿ ਜੇਕਰ ਕੋਈ ਤੁਹਾਡੀ ਕਾਲ ਰਿਕਾਰਡ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਫੋਨ 'ਤੇ ਨੋਟੀਫਿਕੇਸ਼ਨ ਜਾਂ ਸੂਚਨਾ ਦਿੱਤੀ ਜਾਂਦੀ ਹੈ। ਇਸ ਦੌਰਾਨ ਫ਼ੋਨ ਸੁਣਨ ਵਾਲੇ ਵਿਅਕਤੀ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੀ ਕਾਲ ਸਾਹਮਣੇ ਤੋਂ ਰਿਕਾਰਡ ਹੋ ਰਹੀ ਹੈ। ਸੋ ਜੇਕਰ ਤੁਸੀਂ ਕਿਸੇ ਨੂੰ ਕਾਲ ਕਰਦੇ ਹੋ ਤਾਂ ਧਿਆਨ ਨਾਲ ਸੁਣੋ ਤੇ ਜੇਕਰ ਕਾੱਲ ਰਿਕਾਰਡ ਹੋ ਰਹੀ ਹੋਵੇਗੀ ਤਾਂ ਤੁਹਾਡੇ ਫੋਨ 'ਤੇ ਇਸਦੀ ਜਾਣਕਾਰੀ ਦਿੱਤੀ ਜਾਵੇਗੀ 2.ਉਥੇ ਹੀ ਕਾਲ ਰਿਕਾਰਡਿੰਗ ਤੋਂ ਬਚਣ ਲਈ, ਸਭ ਤੋਂ ਵਧੀਆ ਹੈ ਕਿ ਤੁਸੀਂ ਬੇਹੱਦ ਪ੍ਰਾਈਵੇਟ ਗੱਲ ਕਰਨ ਲਈ ਵੱਧ ਤੋਂ ਵੱਧ WhatsApp ਕਾਲਾਂ ਦੀ ਵਰਤੋਂ ਕਰੋ। ਕਿਓਂਕਿ ਵਰਤਮਾਨ ਵਿੱਚ ਅਜਿਹੀ ਕੋਈ ਐਪ ਉਪਲਬਧ ਨਹੀਂ ਜੋ ਸਿੱਧੇ ਤੌਰ 'ਤੇ WhatsApp ਕਾਲਾਂ ਨੂੰ ਰਿਕਾਰਡ ਕਰ ਸਕੇ। ਉਥੇ ਹੀ WhatsApp ਕਾਲਾਂ ਨੂੰ ਰਿਕਾਰਡ ਕਰਨ ਲਈ, ਫ਼ੋਨ ਦੇ ਅੰਦਰੂਨੀ ਰਿਕਾਰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਇਹ ਬਹੁਤ ਘੱਟ ਹੀ ਸੰਭਵ ਹੈ ਕਿ ਕੋਈ ਵਿਅਕਤੀ ਕਾਲ ਨੂੰ ਸਿੱਧਾ ਰਿਕਾਰਡ ਕਰ ਸਕੇ। 3.ਇਕ ਹੋਰ ਆਪਸ਼ਨ ਹੈ ਕਿ ਕਿਸੇ ਨੂੰ ਕਾਲ ਕਰਨ ਲਈ ਤੁਸੀਂ ਗੂਗਲ ਵੌਇਸ ਐਪ ਦੀ ਮਦਦ ਵੀ ਲੈ ਸਕਦੇ ਹੋ। ਇਹ ਇੱਕ ਅਜਿਹਾ ਐਪ ਹੈ ਜਿਸ ਦੀ ਰਿਕਾਰਡਿੰਗ ਸੰਭਵ ਨਹੀਂ। ਇਸ ਲਈ ਜੇਕਰ ਤੁਸੀਂ ਇਸ ਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਨ ਫ਼ੈਕ੍ਟ ਜੇਕਰ ਕੋਈ ਤੁਹਾਡੀ ਕਾਲ ਰਿਕਾਰਡ ਕਰ ਰਿਹਾ ਹੋਏ ਤਾਂ ਇਹ ਤੁਹਾਨੂੰ ਪਹਿਲਾਂ ਤੋਂ ਹੀ ਚੇਤਾਵਨੀ ਦੇ ਦਿੰਦਾ ਹੈ। ਇਹ ਇਸ ਐਪ ਦੀ ਸਭ ਤੋਂ ਵੱਡੀ ਖਾਸੀਅਤ ਹੈ।Subscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...ABP SanjhaTranscript