ਨਵੀਂ ਦਿੱਲੀ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ ਵਨਡੇ ਸੀਰੀਜ਼ ਤੋਂ ਬਾਅਦ ICC ਨੇ ਨਵੀਂ ਗੇਂਦਬਾਜ਼ੀ ਰੈਂਕਿੰਗ ਜਾਰੀ ਕਰ ਦਿੱਤੀ ਹੈ। ਟੀਮ ਇੰਡੀਆ ਲਈ ਸੀਰੀਜ਼ 'ਚ ਕੀਤਾ ਚੰਗੇ ਪ੍ਰਦਰਸ਼ਨ ਸਦਕਾ ਟੀਮ ਦੇ ਫਿਰਕੀ ਗੇਂਦਬਾਜ਼ ਅਕਸ਼ਰ ਪਟੇਲ ਨੂੰ ਰੈਂਕਿੰਗ 'ਚ ਫਾਇਦਾ ਹੋਇਆ ਹੈ। ਅਕਸ਼ਰ ਪਟੇਲ ਨੇ 5 ਸਥਾਨਾਂ ਦੀ ਛਾਲ ਮਾਰਦੇ ਹੋਏ ਟਾਪ 10 'ਚ ਐਂਟਰੀ ਕਰ ਲਈ ਹੈ। ਫਿਲਹਾਲ ਅਕਸ਼ਰ ਪਟੇਲ 9ਵੇਂ ਨੰਬਰ 'ਤੇ ਹਨ। 
  
 
ਅਮਿਤ ਮਿਸ਼ਰਾ ਨੇ ਵੀ ਸੀਰੀਜ਼ 'ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ 15 ਵਿਕਟ ਝਟਕੇ ਅਤੇ ਅਮਿਤ ਮਿਸ਼ਰਾ ਨੇ 25 ਸਥਾਨਾਂ ਦੀ ਬੇਹਤਰੀ ਨਾਲ ਰੈਂਕਿੰਗ 'ਚ 12ਵਾਂ ਸਥਾਨ ਹਾਸਿਲ ਕਰ ਲਿਆ ਹੈ। ICC ਦੀ ਵਨਡੇ ਰੈਂਕਿੰਗ 'ਚ ਅਕਸ਼ਰ ਪਟੇਲ ਅਤੇ ਅਮਿਤ ਮਿਸ਼ਰਾ ਭਾਰਤ ਦੇ ਟਾਪ ਰੈਂਕਿੰਗ ਵਾਲੇ ਗੇਂਦਬਾਜ਼ ਬਣ ਕੇ ਉਭਰੇ ਹਨ। 
  
 
ਨਿਊਜ਼ੀਲੈਂਡ ਦੇ ਟਰੈਂਟ ਬੋਲਟ ਰੈਂਕਿੰਗ 'ਚ ਅਜੇ ਵੀ ਚੋਟੀ 'ਤੇ ਕਾਬਿਜ਼ ਹਨ। ਬੋਲਟ ਤੋਂ ਅਲਾਵਾ ਨਿਊਜ਼ੀਲੈਂਡ ਦੇ ਮੈਟ ਹੈਨਰੀ ਵੀ ਟਾਪ 10 'ਚ ਸ਼ਾਮਿਲ ਹਨ। ਅਕਸ਼ਰ ਪਟੇਲ ਦੀ ਟਾਪ 10 'ਚ ਐਂਟਰੀ ਹੋਣ ਦੇ ਨਾਲ ਹੁਣ ਅਫਗਾਨਿਸਤਾਨ ਦੇ ਮੋਹੰਮਦ ਨਬੀ 11ਵੇਂ ਨੰਬਰ 'ਤੇ ਖਿਸਕ ਗਏ ਹਨ। ਟਾਪ 10 'ਚ ਹੋਰ ਕੋਈ ਬਦਲਾਅ ਨਹੀਂ ਹੋਇਆ ਹੈ। ਅਕਸ਼ਰ ਪਟੇਲ ਨੇ ਨਿਊਜ਼ੀਲੈਂਡ ਖਿਲਾਫ ਖੇਡੇ 5 ਮੈਚਾਂ 'ਚ 43.1 ਓਵਰਾਂ 'ਚ 186 ਰਨ ਦੇਕੇ 4 ਵਿਕਟ ਝਟਕੇ ਸਨ। ਅਕਸ਼ਰ ਪਟੇਲ ਦੀ ਔਸਤ ਸਿਰਫ 4.30 ਦੀ ਰਹੀ ਸੀ। ਅਕਸ਼ਰ ਪਟੇਲ ਜਾਦਾ ਵਿਕਟ ਤਾਂ ਨਹੀਂ ਹਾਸਿਲ ਕਰ ਸਕੇ ਪਰ ਇਸ ਗੇਂਦਬਾਜ਼ ਦੀ ਸਟੀਕ ਗੇਂਦਬਾਜ਼ੀ ਨੇ ਕੀਵੀ ਟੀਮ ਦੇ ਬੱਲੇਬਾਜ਼ਾਂ ਨੂੰ ਖੂਬ ਪਰੇਸ਼ਾਨ ਕੀਤਾ ਸੀ। 
  
 
ICC - ਟਾਪ 10 ਗੇਂਦਬਾਜ਼ 
ਰੈਂਕ  ਖਿਡਾਰੀ  ਪਾਇੰਟਸ 
1. ਟਰੈਂਟ ਬੋਲਟ 735
2. ਸੁਨੀਲ ਨਰੇਨ 725
3. ਇਮਰਾਨ ਤਾਹਿਰ 712
4. ਮਿਚਲ ਸਟਾਰਕ 690
5. ਮੈਟ ਹੈਨਰੀ 661
6. ਸ਼ਾਕਿਬ ਅਲ ਹਸਨ 660
7. ਆਦਿਲ ਰਾਸ਼ਿਦ 655
8. ਕਾਗਿਸੋ ਰਬਾਡਾ 628
9. ਅਕਸ਼ਰ ਪਟੇਲ 624
10. ਮਸ਼ਰਫੇ ਮੋਰਤਾਜਾ 623