✕
  • ਹੋਮ

90 ਰਨ 19 ਵਿਕਟ

ਏਬੀਪੀ ਸਾਂਝਾ   |  09 Feb 2017 05:40 PM (IST)
1

ਕ੍ਰਿਕਟ ਦੀ ਖੇਡ ਅਜਿਹੀ ਖੇਡ ਹੈ ਜਿਸ 'ਚ ਕਦੇ ਵੀ ਕੁਝ ਵੀ ਹੋ ਸਕਦਾ ਹੈ। ਇਸ ਖੇਡ 'ਚ ਇੱਕ ਤੋਂ ਵਧ ਕੇ ਇੱਕ ਕਮਾਲ ਵੇਖਣ ਨੂੰ ਮਿਲਦੇ ਹਨ। ਪਰ ਕੁਝ ਕਮਾਲ ਅਜਿਹੇ ਹੁੰਦੇ ਹਨ ਜੋ ਸਭ ਨੂੰ ਹੈਰਾਨ ਕਰ ਦਿੰਦੇ ਹਨ ਅਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਦਰਜ ਹੋ ਜਾਂਦੇ ਹਨ। ਅਜਿਹਾ ਹੀ ਇੱਕ ਕਮਾਲ ਇੰਗਲੈਂਡ ਦੇ ਜਿਮ ਲੇਕਰ ਨੇ ਕਰਕੇ ਵਿਖਾਇਆ। ਅੱਜ ਜਿਮ ਲੇਕਰ ਦਾ ਜਨਮਦਿਨ ਹੈ। ਜਿਮ ਲੇਕਰ ਦਾ ਸਾਲ 1986 'ਚ 64 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਸੀ।

2

ਪਹਿਲੀ ਪਾਰੀ : ਓਵਰ - 16.4 ਮੇਡਿਨ - 4 ਰਨ - 37 ਵਿਕਟ - 9

3

ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਸਾਲ 1956 'ਚ ਖੇਡੇ ਗਏ ਟੈਸਟ ਮੈਚ ਦੌਰਾਨ ਇੰਗਲੈਂਡ ਦੇ ਫਿਰਕੀ ਗੇਂਦਬਾਜ਼ ਜਿਮ ਲੇਕਰ ਨੇ ਐਸਾ ਕਮਾਲ ਕੀਤਾ ਜੋ ਦੋਹਰਾਉਣਾ ਕਿਸੇ ਵੀ ਗੇਂਦਬਾਜ਼ ਲਈ ਆਸਾਨ ਨਹੀਂ ਰਹਿਣ ਵਾਲਾ। ਲੇਕਰ ਨੇ ਇਸ ਮੈਚ ਦੀ ਦੂਜੀ ਪਾਰੀ 'ਚ ਆਸਟ੍ਰੇਲੀਆ ਦੇ 10 ਬੱਲੇਬਾਜਾਂ ਨੂੰ ਆਉਟ ਕਰ ਸਾਰੇ ਵਿਕਟ ਹਾਸਿਲ ਕਰਨ ਦਾ ਰਿਕਾਰਡ ਆਪਣੇ ਨਾਮ ਕੀਤਾ ਸੀ। ਇਸਤੋਂ ਵੀ ਵੱਡੀ ਉਪਲਬਧੀ ਇਹ ਸੀ ਕਿ ਮੈਚ ਦੀ ਪਹਿਲੀ ਪਾਰੀ 'ਚ ਲੇਕਰ ਨੇ ਆਸਟ੍ਰੇਲੀਆ ਦੇ 9 ਵਿਕਟ ਝਟਕੇ ਸਨ।

4

5

ਇਸ ਮੈਚ 'ਚ ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 459 ਦੌੜਾਂ ਦਾ ਸਕੋਰ ਖੜਾ ਕੀਤਾ। ਜਵਾਬ 'ਚ ਆਸਟ੍ਰੇਲੀਆ ਦੀ ਟੀਮ ਲੇਕਰ ਨਾਮ ਦੇ ਤੂਫਾਨ ਅੱਗੇ ਟਿਕਣ 'ਚ ਨਾਕਾਮ ਰਹੀ ਅਤੇ ਆਸਟ੍ਰੇਲੀਆ ਦੀ ਪਹਿਲੀ ਪਾਰੀ 84 ਦੌੜਾਂ ਤੇ ਹੀ ਸਿਮਟ ਗਈ। ਆਸਟ੍ਰੇਲੀਆ ਨੂੰ ਦੂਜੀ ਪਾਰੀ 'ਚ ਵੀ ਲੇਕਰ ਨੇ ਹੀ ਸਭ ਤੋਂ ਵਧ ਪਰੇਸ਼ਾਨ ਕੀਤਾ। ਇਸਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਆਸਟ੍ਰੇਲੀਆ ਨੇ ਦੂਜੀ ਪਾਰੀ 'ਚ ਬਣਾਈਆਂ 205 ਦੌੜਾਂ ਦੌਰਾਨ ਕਿਸੇ ਵੀ ਹੋਰ ਗੇਂਦਬਾਜ਼ ਖਿਲਾਫ ਵਿਕਟ ਨਹੀਂ ਗਵਾਇਆ ਅਤੇ ਸਾਰੇ ਬੱਲੇਬਾਜ਼ ਲੇਕਰ ਦੀ ਗੇਂਦ ਤੇ ਹੀ ਆਉਟ ਹੋਏ। ਲੇਕਰ ਨੇ ਇਸ ਮੈਚ 'ਚ ਕੁਲ 90 ਦੌੜਾਂ ਦੇਕੇ 19 ਵਿਕਟ ਹਾਸਿਲ ਕੀਤੇ।

6

ਦੂਜੀ ਪਾਰੀ : ਓਵਰ - 51.2 ਮੇਡਿਨ - 23 ਰਨ - 53 ਵਿਕਟ - 10

7

ਲੇਕਰ ਦੇ ਸਪੈਲ

8

  • ਹੋਮ
  • ਖੇਡਾਂ
  • 90 ਰਨ 19 ਵਿਕਟ
About us | Advertisement| Privacy policy
© Copyright@2026.ABP Network Private Limited. All rights reserved.