Sports Breaking: ਖੇਡ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ 37 ਸਾਲ ਦਾ ਖਿਡਾਰੀ ਨਸ਼ੇ ਦੀ ਭੇਟ ਚੜ੍ਹ ਗਿਆ। ਦਰਅਸਲ, ਨਾਭਾ ਦੀ ਸਬ ਤਹਿਸੀਲ ਭਾਦਸੋ ਤੋਂ ਇਹ ਖਬਰ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਇੱਥੇ 37 ਸਾਲ ਦੇ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀ ਨਸ਼ੇ ਕਾਰਨ ਜਾਨ ਚਲੀ ਗਈ। ਅਸਲ ਵਿੱਚ ਸਤਵਿੰਦਰ ਸਾਬਕਾ ਖਿਡਾਰੀ ਸੀ, ਬੀਤੇ ਸਮੇਂ ਦੌਰਾਨ ਸੱਟ ਲੱਗਣ ਦੇ ਕਾਰਨ ਉਹ ਕਬੱਡੀ ਦੀ ਖੇਡ ਛੱਡ ਕੇ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਨ ਲੱਗ ਗਿਆ, ਉੱਥੇ ਉਸ ਦੀ ਦੋਸਤੀ ਇੱਕ ਨੌਜਵਾਨ ਨਾਲ ਹੋਈ ਅਤੇ ਜਿਸ ਤੋਂ ਬਾਅਦ ਉਸ ਦੋਸਤ ਨੇ ਉਸ ਨੂੰ ਚਿੱਟੇ ਦੀ ਓਵਰਡੋਜ ਦੇ ਦਿੱਤੀ, ਜਿਸ ਦੀ ਉਸ ਦੀ ਮੌਤ ਹੋ ਗਈ।
ਮੌਤ ਦੇ ਚਾਰ ਘੰਟੇ ਤੋਂ ਬਾਅਦ ਉਹ ਉਸ ਨੂੰ ਘਰ ਛੱਡ ਕੇ ਆਇਆ ਅਤੇ ਪਰਿਵਾਰ ਨੂੰ ਬਿਲਕੁਲ ਅੰਦਾਜ਼ਾ ਨਹੀਂ ਹੋਣ ਦਿੱਤਾ ਕਿ ਸਤਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਕਿ ਇਸ ਨੇ ਸ਼ਰਾਬ ਦਾ ਵੱਧ ਸੇਵਨ ਕਰ ਲਿਆ ਹੈ। ਜਿਸ ਕਰਕੇ ਇਸ ਨੂੰ ਆਰਾਮ ਕਰਨ ਦਿਓ, ਜਦੋਂ ਪਰਿਵਾਰ ਨੂੰ ਕੁਝ ਸਮੇਂ ਬਾਅਦ ਪਤਾ ਲੱਗ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਕਿਸਕ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਇਸ ਮੌਕੇ ਤੇ ਮ੍ਰਿਤਕ ਸਤਵਿੰਦਰ ਸਿੰਘ ਦੇ ਭਰਾ ਪਰਵਿੰਦਰ ਸਿੰਘ ਅਤੇ ਬਰਿੰਦਰ ਬਿੱਟੂ ਨੇ ਦੱਸਿਆ ਕਿ ਮੇਰਾ ਭਰਾ ਕਦੇ-ਕਦੇ ਸ਼ਰਾਬ ਦਾ ਸੇਵਨ ਕਰਦਾ ਸੀ ਪਰ ਚਿੱਟਾ ਉਸਨੇ ਕਦੇ ਨਹੀਂ ਸੀ ਲਗਾਇਆ, ਉਹ ਇੱਕ ਵਧੀਆ ਕਬੱਡੀ ਖਿਡਾਰੀ ਸੀ ਅਤੇ ਹੁਣ ਉਹ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ, ਉਸਦੀ ਹੀ ਮੁਲਾਕਾਤ ਫੈਕਟਰੀ ਵਿੱਚ ਇੱਕ ਵਿਅਕਤੀ ਨਾਲ ਹੋਈ, ਉਹ ਉਸ ਦਾ ਦੋਸਤ ਬਣ ਗਿਆ ਉਸ ਵੱਲੋਂ ਹੀ ਚਿੱਟੇ ਦਾ ਸੇਵਨ ਕਰਾਇਆ। ਜਿਸ ਕਰਕੇ ਮੇਰੇ ਭਰਾ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਪਿੱਛੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹੀ ਰਹਿ ਗਏ ਹਨ। ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਚਿੱਟੇ ਦੇ ਖਿਲਾਫ ਵੱਡੀ ਮੁਹਿੰਮ ਛੇੜੀ ਜਾਵੇ ਤਾਂ ਜੋ ਹੋਰ ਘਰ ਬਚ ਸਕਣ।
ਇਸ ਮੌਕੇ ਤੇ ਭਾਦਸੋਂ ਪੁਲਿਸ ਦੇ ਜਾਂਚ ਅਧਿਕਾਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਵਿੰਦਰ ਸਿੰਘ ਦੀ ਚਿੱਟੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ ਇਹ ਮੌਤ ਦਾ ਕਾਰਨ ਉਸ ਦਾ ਦੋਸਤ ਹੀ ਹੈ। ਇਸ ਸਬੰਧੀ ਅਸੀਂ ਮ੍ਰਿਤਕ ਦੇ ਦੋਸਤ ਅਤੇ ਹੋਰ ਬਾਕੀ 8-9 ਵਿਅਕਤੀਆਂ ਦੇ ਖਿਲਾਫ ਬੀਐਨਐਸ ਦੇ ਤਹਿਤ ਮਾਮਲਾ ਦਰਜ ਕਰਕੇ ਆਰੋਪਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।