ਧੋਨੀ ਨੇ ਛੱਡੀ ਕਪਤਾਨੀ, ਪਰ ਇਹ ਅੰਕੜੇ ਕੀ ਕਹਿੰਦੇ ਹਨ ?
2001 ਤੋਂ 2003 ਤੱਕ ਧੋਨੀ ਖੜਕਪੁਰ ਰੇਲਵੇ ਸਟੇਸ਼ਨ ਤੇ ਟਿਕਿਟ ਕਲੈਕਟਰ ਰਹੇ ਸਨ
ਭਾਰਤ ਲਈ ਖੇਡੇ 50 ਟੀ-20 ਮੈਚਾਂ 'ਚ ਧੋਨੀ ਨਹੀਂ ਜੜ ਸਕੇ ਇੱਕ ਵੀ ਅਰਧ-ਸੈਂਕੜਾ
ਧੋਨੀ ਨੂੰ ਹੈ ਬਾਇਕਸ ਰੱਖਣ ਦਾ ਸ਼ੌਂਕ
26-30 ਦਿਸੰਬਰ 2014 ਤੱਕ ਖੇਡਿਆ ਆਖਰੀ ਟੈਸਟ ਮੈਚ, ਟੀ-20 ਵਿਸ਼ਵ ਕੱਪ, ਵਨਡੇ ਵਿਸ਼ਵ ਕੱਪ ਅਤੇ ਚੈਂਪੀਅਨਸ ਟਰਾਫੀ ਜਿਤਾਉਣ ਵਾਲੇ ਭਾਰਤ ਦੇ ਇਕੱਲੇ ਕਪਤਾਨ
ਟੈਸਟ ਮੁਕਾਬਲਿਆਂ 'ਚ ਧੋਨੀ ਦੇ ਨਾਮ 6 ਸੈਂਕੜੇ ਤੇ 33 ਅਰਧ-ਸੈਂਕੜੇ
ਇੱਕ ਦਿਨੀ ਮੁਕਾਬਲਿਆਂ 'ਚ ਜੜੇ 9 ਸੈਂਕੜੇ ਤੇ 61 ਅਰਧ ਸੈਂਕੜੇ
ਇੱਕ ਦਿਨੀ ਮੁਕਾਬਲਿਆਂ 'ਚ ਧੋਨੀ ਦਾ ਬੈਸਟ ਸਕੋਰ - 183*
ਇੱਕ ਦਿਨੀ ਮੁਕਾਬਲਿਆਂ 'ਚ 88.80 ਦੇ ਸਟ੍ਰਾਇਕ ਰੇਟ ਅਤੇ 50.89 ਦੀ ਔਸਤ ਨਾਲ ਬਣਾਈਆਂ 9110 ਦੌੜਾਂ
ਧੋਨੀ ਨੇ 283 ਇੱਕ ਦਿਨੀ ਮੁਕਾਬਲਿਆਂ 'ਚ ਲਪਕੇ 267 ਕੈਚ ਤੇ ਕੀਤੀਆਂ 92 ਸਟੰਪਿੰਗਸ
ਸਾਲ 2011 ਵਿਸ਼ਵ ਕੱਪ ਫ਼ਾਈਨਲ 'ਚ ਧੋਨੀ ਨੇ ਖੇਡੀ 91 ਦੌੜਾਂ ਦੀ ਨਾਬਾਦ ਪਾਰੀ, ਸਾਲ 2013 'ਚ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਚੈਂਪੀਅਨਸ ਟਰਾਫੀ ਜਿੱਤੀ
ਸਾਲ 2007 'ਚ ਧੋਨੀ ਦੀ ਅਗੁਆਈ ਹੇਠ ਟੀਮ ਇੰਡੀਆ ਨੇ ਜਿੱਤਿਆ ਟੀ-20 ਵਿਸ਼ਵ ਕੱਪ, ਸਾਲ 2011 'ਚ ਧੋਨੀ ਦੀ ਕਪਤਾਨੀ 'ਚ ਭਾਰਤ ਨੇ ਕੀਤਾ ਵਿਸ਼ਵ ਕੱਪ ਤੇ ਕਬਜਾ
ਧੋਨੀ ਨੇ 90 ਟੈਸਟ ਮੁਕਾਬਲਿਆਂ 'ਚ ਲਪਕੇ 256 ਕੈਚ, ਕੀਤੀਆਂ 38 ਸਟੰਪਿੰਗਸ
15 ਦਿਲਚਸਪ ਅੰਕੜੇ
ਧੋਨੀ ਨੇ ਸਾਲ 2004 'ਚ 23 ਦਿਸੰਬਰ ਨੂੰ ਭਾਰਤ ਲਈ ਪਹਿਲਾ ਵਨਡੇ ਮੈਚ ਖੇਡਿਆ ਸੀ। ਧੋਨੀ ਹਾਲਾਂਕਿ ਆਪਣੇ ਡੈਬਿਊ ਮੁਕਾਬਲੇ 'ਚ ਕੋਈ ਖਾਸ ਕਮਾਲ ਨਹੀਂ ਕਰ ਸਕੇ ਅਤੇ ਬਿਨਾ ਖਾਤਾ ਖੋਲੇ ਹੀ ਰਨ ਆਉਟ ਹੋ ਗਏ। ਧੋਨੀ ਨੇ ਆਪਣੇ ਕਰਿਅਰ ਦਾ ਪਹਿਲਾ ਟੈਸਟ ਮੁਕਾਬਲਾ 2-5 ਦਿਸੰਬਰ 2005 ਵਿਚਾਲੇ ਸ਼੍ਰੀਲੰਕਾ ਵਿਰੁਧ ਖੇਡਿਆ। ਪਰ ਉਸਤੋਂ ਬਾਅਦ ਧੋਨੀ ਦੇ ਨਾਮ ਦੀ ਗੂੰਜ ਅੱਜ ਤੱਕ ਹਰ ਕਿਸੇ ਦੇ ਮੰਨ 'ਚ ਗੂੰਜ ਰਹੀ ਹੈ। ਧੋਨੀ ਨੇ ਸਾਲ 2007 'ਚ ਪਹਿਲੀ ਵਾਰ ਟੀਮ ਇੰਡੀਆ ਦੀ ਕਮਾਨ ਸੰਭਾਲੀ ਅਤੇ ਧੋਨੀ ਦੇ ਹੇਠ ਖੇਡਦੀ ਭਾਰਤੀ ਟੀਮ ਨੇ ਕਈ ਕਾਮਯਾਬੀਆਂ ਆਪਣੇ ਨਾਮ ਕੀਤੀਆਂ।
ਕਪਤਾਨ ਕੂਲ ਦੀ ਚਰਚਾ ਅੱਜ ਪੂਰੇ ਦੇਸ਼ 'ਚ ਹੋ ਰਹੀ ਹੈ। ਇਸਦਾ ਕਾਰਨ ਹੈ ਕਪਤਾਨ ਧੋਨੀ ਦਾ ਵਨਡੇ ਅਤੇ ਟੀ-20 ਮੈਚਾਂ ਦੀ ਕਪਤਾਨੀ ਤੋਂ ਹਟਣਾ। ਭਾਰਤੀ ਟੀਮ ਨੂੰ ਨਵੀਆਂ ਬੁਲੰਦੀਆਂ ਤੇ ਲੈ ਜਾਣ ਵਾਲੇ ਕਪਤਾਨ ਧੋਨੀ ਨੇ ਬੁਧਵਾਰ ਨੂੰ ਵਨਡੇ ਅਤੇ ਟੀ-20 ਮੈਚਾਂ ਤੋਂ ਕਪਤਾਨੀ ਤੋਂ ਹਟਣ ਦਾ ਐਲਾਨ ਕਰ ਦਿੱਤਾ। ਅੱਜ ਸਾਰਾ ਦੇਸ਼ ਕਪਤਾਨ ਕੂਲ ਦੇ ਫੈਸਲੇ ਦੀ ਚਰਚਾ ਕਰ ਰਿਹਾ ਹੈ।