ਜਨਮ ਦਿਨ ਸਪੈਸ਼ਲ - ਭਾਰਤੀ ਕ੍ਰਿਕਟ ਅਤੇ ਸੈਫ ਅਲੀ ਖਾਨ ਲਈ ਖਾਸ ਦਿਨ
ਸਾਲ 2011 'ਚ ਫੇਫੜਿਆਂ ਦੇ ਇਨਫੈਕਸ਼ਨ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਮਨਸੂਰ ਅਲੀ ਖਾਨ ਦੇ ਬੇਟੇ ਸੈਫ ਅਲੀ ਖਾਨ ਅਤੇ ਬੇਟੀ ਸੋਹਾ ਅਲੀ ਖਾਨ ਦੇਸ਼ ਦੇ ਮਸ਼ਹੂਰ ਕਲਾਕਾਰ ਹਨ।
ਭਾਰਤ ਲਈ ਖੇਡੇ 46 ਮੁਕਾਬਲਿਆਂ ਦੀਆਂ 83 ਪਾਰੀਆਂ 'ਚ ਮਨਸੂਰ ਅਲੀ ਪਟੌਦੀ ਨੇ 2,793 ਦੌੜਾਂ ਬਣਾਈਆਂ।
5 ਜਨਵਰੀ 1941 ਨੂੰ ਜਨਮੇ ਸਨ ਮਨਸੂਰ ਅਲੀ ਖਾਨ ਪਟੌਦੀ।
ਮਨਸੂਰ ਅਲੀ ਪਟੌਦੀ ਨੇ 6 ਸੈਂਕੜੇ ਤੇ 16 ਅਰਧ-ਸੈਂਕੜੇ ਵੀ ਜੜੇ ਅਤੇ ਮਨਸੂਰ ਅਲੀ ਪਟੌਦੀ ਦਾ ਹਾਈਐਸਟ ਸਕੋਰ ਰਿਹਾ ਨਾਬਾਦ 203 ਦੌੜਾਂ ਦਾ।
ਮਨਸੂਰ ਅਲੀ ਖਾਨ ਪਟੌਦੀ ਨੇ ਭਾਰਤ ਲਈ 46 ਟੈਸਟ ਮੁਕਾਬਲੇ ਖੇਡੇ ਅਤੇ ਇਸ ਚੋਂ 40 ਮੁਕਾਬਲਿਆਂ 'ਚ ਪਟੌਦੀ ਨੇ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ।
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਪਟੌਦੀ ਨੇ ਸ਼ਰਮੀਲਾ ਟੈਗੋਰ ਨਾਲ ਵਿਆਹ ਰਚਾਇਆ ਸੀ।
ਮਨਸੂਰ ਅਲੀ ਪਟੌਦੀ ਨੇ ਭਾਰਤ ਲਈ ਪਹਿਲੀ ਵਾਰ ਕਪਤਾਨੀ 21 ਸਾਲ ਦੀ ਉਮਰ 'ਚ ਕੀਤੀ ਅਤੇ ਸਭ ਤੋਂ ਯੁਵਾ ਕਪਤਾਨ ਵਜੋਂ 40 ਸਾਲ ਤਕ ਰਿਕਾਰਡ ਉਨ੍ਹਾਂ ਦੇ ਨਾਮ ਦਰਜ ਰਿਹਾ। ਉਨ੍ਹਾਂ ਨੇ 1975 'ਚ ਸੰਨਿਆਸ ਦਾ ਐਲਾਨ ਕੀਤਾ।
ਇਸੇ ਦਿਨ ਭਾਰਤੀ ਕ੍ਰਿਕਟ ਇਤਿਹਾਸ ਦੇ ਸਭ ਤੋਂ ਨਾਮਚੀਨ ਖਿਡਾਰੀਆਂ 'ਚ ਸ਼ੁਮਾਰ ਪਟੌਦੀ ਦੇ ਨਵਾਬ ਦਾ ਜਨਮ ਹੋਇਆ ਸੀ।
ਮਨਸੂਰ ਅਲੀ ਪਟੌਦੀ ਨੇ ਭਾਰਤ ਲਈ ਪਹਿਲਾ ਮੁਕਾਬਲਾ 1961 'ਚ ਖੇਡਿਆ ਅਤੇ ਉੰਨਾ ਨੇ ਆਖਰੀ ਮੁਕਾਬਲਾ ਮੁੰਬਈ 'ਚ ਵੇਸਟ ਇੰਡੀਜ਼ ਵਿਰੁਧ 1975 'ਚ ਖੇਡਿਆ।
ਭਾਰਤੀ ਕ੍ਰਿਕਟ ਇਤਿਹਾਸ 'ਚ 5 ਜਨਵਰੀ ਦਾ ਦਿਨ ਬੇਹਦ ਖਾਸ ਹੈ।