✕
  • ਹੋਮ

ਆਮਿਰ ਖਾਨ ਦੇ ਪਰਿਵਾਰ 'ਤੇ ਪਤਨੀ ਦੇ ਸੰਗੀਨ ਇਲਜ਼ਾਮ

ਏਬੀਪੀ ਸਾਂਝਾ   |  14 Dec 2016 06:02 PM (IST)
1

ਫਰਿਆਲ ਨੇ ਦੱਸਿਆ ਕਿ ਆਮ ਤੌਰ 'ਤੇ ਉਸਨੂੰ ਟੀਵੀ ਰੀਮੋਟ ਨਾਲ ਮਾਰਿਆ ਜਾਂਦਾ ਸੀ ਅਤੇ ਪਰਿਵਾਰ ਦੀਆਂ ਤਸਵੀਰਾਂ ਚੋਂ ਵੀ ਉਸਦੀਆਂ ਤਸਵੀਰਾਂ ਕਰਾਪ ਕਰ ਦਿੱਤੀਆਂ ਜਾਂਦੀਆਂ ਸੀ।

2

'ਹੱਦ ਤਾਂ ਉਸ ਵੇਲੇ ਹੋ ਗਈ ਜਦ ਆਮਿਰ ਦੇ ਪਰਿਵਾਰ ਵਾਲਿਆਂ ਨੇ ਉਸਦੇ ਰੂਮ ਦਾ ਲਾਕ ਬਦਲ ਦਿੱਤਾ ਤਾਂ ਜੋ ਮੈਂ ਉਸਦੇ ਨੇੜੇ ਨਾ ਜਾ ਸਕਾਂ।'

3

ਫਰਿਆਲ ਨੇ ਦੱਸਿਆ ਕਿ ਜਦ ਓਹ ਪ੍ਰੈਗਨੈਂਟ ਸੀ ਉਸੇ ਵੇਲੇ ਤੋਂ ਉਸਨੂੰ ਤਲਾਕ ਦੇ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ।

4

ਫਰਿਆਲ ਨੇ ਸੋਸ਼ਲ ਮੀਡੀਆ 'ਤੇ ਆਮਿਰ ਦੇ ਪਰਿਵਾਰ 'ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਰਹਿੰਦੇ ਹੋਏ ਉਸਦੀ ਜਿੰਦਗੀ ਨਰਕ ਹੋ ਗਈ ਸੀ।

5

ਪਾਕਿਸਤਾਨੀ ਮੂਲ ਦੇ ਮਸ਼ਹੂਰ ਬ੍ਰਿਟਿਸ਼ ਬਾਕਸਰ ਆਮਿਰ ਖਾਨ, ਉਨ੍ਹਾਂ ਦੀ ਮਾਡਲ ਪਤਨੀ ਅਤੇ ਉਨ੍ਹਾਂ ਦੇ ਪਰਿਵਾਰ ਵਿਚਕਾਰ ਤਕਰਾਰ ਵਧਦੀ ਜਾ ਰਹੀ ਹੈ।

6

ਫਰਿਆਲ ਨੇ ਕਿਹਾ ਕਿ ਆਮਿਰ ਦੀ ਭੈਣ ਤਬਿੰਦਾ ਨੇ ਉਸਦੇ ਡਰੈਸਅਪ ਨੂੰ ਲੈਕੇ ਉਸ ਨਾਲ ਕੁੱਟਮਾਰ ਕੀਤੀ ਸੀ ਅਤੇ ਉਸਨੂੰ ਘਰੋਂ ਕਡ ਦਿੱਤਾ ਸੀ।

7

8

ਫਰਿਆਲ ਦੀ ਅਮਰੀਕਾ ਦੀ ਸਭ ਤੋਂ ਖੂਬਸੂਰਤ ਕੈਟਵਾਕ ਮਾਡਲਸ 'ਚ ਗਿਣਤੀ ਹੁੰਦੀ ਹੈ।

9

ਉਨ੍ਹਾਂ ਨੇ ਦੱਸਿਆ ਕਿ ਕਪੜਿਆਂ ਨੂੰ ਗੈਰ-ਇਸਲਾਮਿਕ ਦਸ ਕੇ ਉਸਤੇ ਦਬਾਅ ਬਣਾਇਆ ਜਾਂਦਾ ਸੀ। ਨਾਲ ਹੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣ ਤੋਂ ਰੋਕਿਆ ਜਾਂਦਾ ਸੀ।

10

ਹਾਲਾਂਕਿ ਆਮਿਰ ਖਾਨ ਬਾਰੇ ਉਨ੍ਹਾਂ ਨੇ ਕਿਹਾ ਕਿ ਅਜਿਹੇ ਦੌਰ 'ਚ ਆਮਿਰ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ ਅਤੇ ਹਮੇਸ਼ਾ ਉਨ੍ਹਾਂ ਨੂੰ ਹੌਂਸਲਾ ਦਿੱਤਾ।

11

12

13

14

15

ਅਮਰੀਕਨ ਮਾਡਲ ਫਰਿਆਲ ਮਖਦੂਮ ਖਾਨ ਨੇ ਆਮਿਰ ਖਾਨ 'ਤੇ ਆਰੋਪ ਲਗਾਏ ਹਨ ਕਿ ਓਹ ਦੋਨਾ ਦਾ ਵਿਆਹ ਤੁੜਵਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੁਰੀ ਤਰ੍ਹਾ ਟਾਰਚਰ ਕੀਤਾ ਜਾ ਰਿਹਾ ਹੈ।

  • ਹੋਮ
  • ਖੇਡਾਂ
  • ਆਮਿਰ ਖਾਨ ਦੇ ਪਰਿਵਾਰ 'ਤੇ ਪਤਨੀ ਦੇ ਸੰਗੀਨ ਇਲਜ਼ਾਮ
About us | Advertisement| Privacy policy
© Copyright@2026.ABP Network Private Limited. All rights reserved.