ਸੈਲਫੀ ਲੈਣ ਆਈ ਭਾਰਤੀ ਪ੍ਰਸ਼ੰਸਕ ਨੂੰ ਅਫਰੀਦੀ ਨੇ ਦਿੱਤੀ ਇਹ ਨਸੀਹਤ
ਅਫਰੀਦੀ ਦੀ ਟੀਮ ਨੇ ਪਹਿਲਾ ਮੁਕਾਬਲਾ 6 ਵਿਕਟਾਂ ਨਾਲ ਜਿੱਤਿਆ ਤੇ ਦੂਜੇ ਮੈਚ ਵਿੱਚ 8 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਅਫਰੀਦੀ ਦੀ ਗੱਲ ਮੰਨ ਉਸ ਫੈਨ ਨੇ ਤੁਰੰਤ ਝੰਡਾ ਸਹੀ ਕੀਤਾ ਤੇ ਤਸਵੀਰ ਖਿਚਵਾਈ। ਬਾਅਦ ਵਿੱਚ ਅਫਰੀਦੀ ਨੇ ਉਸ ਨੂੰ ਇਹ ਵੀ ਕਿਹਾ ਕਿ ਪਰਫੈਕਟ ਫ਼ੋਟੋ। ਅਫਰੀਦੀ ਨੇ ਇਹ ਕਹਿ ਕੇ ਕਰੋੜਾਂ ਭਾਰਤੀਆਂ ਦਾ ਦਿਲ ਜਿੱਤ ਲਿਆ।
ਇਸੇ ਦੌਰਾਨ ਹੱਥ 'ਚ ਤਿਰੰਗਾ ਇਕੱਠਾ ਕਰ ਫੜੀ ਇੱਕ ਔਰਤ ਵੀ ਅਫਰੀਦੀ ਨਾਲ ਤਸਵੀਰ ਖਿਚਵਾਉਣ ਲਈ ਆਈ ਤਾਂ ਉਨ੍ਹਾਂ ਝੰਡੇ ਕਰ ਕੇ ਉਸ ਨੂੰ ਟੋਕ ਦਿੱਤਾ।
ਅਫਰੀਦੀ ਨੇ ਮੁਕਾਬਲਿਆਂ ਤੋਂ ਬਾਅਦ ਸਵਿੱਟਜ਼ਰਲੈਂਡ ਵਿੱਚ ਮੌਜੂਦ ਫੈਨਜ਼ ਨਾਲ ਖੂਬ ਫ਼ੋਟੋਆਂ ਖਿਚਵਾਈਆਂ।
ਪਰ ਇਸ ਟੂਰਨਾਮੈਂਟ ਤੋਂ ਬਾਅਦ ਸ਼ਾਹਿਦ ਅਫਰੀਦੀ ਅਜਿਹੇ ਹੀਰੋ ਬਣ ਕੇ ਉੱਭਰੇ ਕਿ ਦੁਨੀਆ ਭਰ ਦੇ ਕਰੋੜਾਂ ਭਾਰਤੀਆਂ ਦਾ ਵੀ ਦਿਲ ਜਿੱਤ ਲਿਆ।
ਹਾਰ ਦੇ ਬਾਵਜੂਦ ਭਾਰਤ ਲਈ ਇਸ ਟੂਰਨਾਮੈਂਟ ਦੇ ਸਟਾਰ ਰਹੇ ਵਿਰੇਂਦਰ ਸਹਿਵਾਗ ਨੇ 30 ਗੇਂਦਾਂ 'ਤੇ 60 ਦੌੜਾਂ ਦੀ ਧੂੰਆਂਧਾਰ ਪਾਰੀ ਖੇਡ ਕੇ ਸਭ ਦਾ ਦਿਲ ਜਿੱਤ ਲਿਆ। ਉੱਥੇ ਹੀ ਦੂਜੇ ਮੁਕਾਬਲੇ ਵਿੱਚ ਉਨ੍ਹਾਂ 46 ਦੌੜਾਂ ਦਾ ਯੋਗਦਾਨ ਦਿੱਤਾ।
ਸਵਿੱਟਜ਼ਰਲੈਂਡ ਵਿੱਚ ਵਿਰੇਂਦਰ ਸਹਿਵਾਗ ਤੇ ਸ਼ਾਹਿਦ ਅਫਰੀਦੀ ਦੀਆਂ ਟੀਮਾਂ ਵਿੱਚ ਖੇਡੇ ਗਏ ਆਈਸ ਕ੍ਰਿਕੇਟ ਟੂਰਨਾਮੈਂਟ ਵਿੱਚ ਸ਼ਾਹਿਦ ਅਫਰੀਦੀ ਦੀ ਰਾਇਲਜ਼ ਟੀਮ ਨੇ ਸਹਿਵਾਗ ਦੀ ਡਾਇਮੰਡਜ਼ ਨੂੰ 2-0 ਨਾਲ ਮਾਤ ਦੇ ਦਿੱਤੀ।