ਸੈਂਕੜੇ ਦਾ ਕਮਾਲ ਦਾ ਰਿਕਾਰਡ

ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਮਿਸਬਾਹ ਉਲ ਹੱਕ ਨੇ ਲਾਰਡਸ ਟੈਸਟ ਦੇ ਪਹਿਲੇ ਦਿਨ ਕਮਾਲ ਕਰ ਦਿੱਤਾ। ਮਿਸਬਾਹ ਉਲ ਹੱਕ ਨੇ ਪਹਿਲੇ ਟੈਸਟ ਦੇ ਪਹਿਲੇ ਦਿਨ ਧਮਾਕੇਦਾਰ ਸੈਂਕੜਾ ਠੋਕ ਦਿੱਤਾ।
ਮਿਸਬਾਹ ਮੈਦਾਨ ਤਾਂ ਅਜਿਹਾ ਡਟੇ ਕਿ ਇੰਗਲੈਂਡ ਦੇ ਗੇਂਦਬਾਜ਼ ਵੇਖਦੇ ਹੀ ਰਹਿ ਗਏ।
ਮਿਸਬਾਹ ਨੇ ਸੈਂਕੜਾ ਜੜਨ ਦੇ ਨਾਲ ਇਤਿਹਾਸ ਵੀ ਰਚ ਦਿੱਤਾ। ਮਿਸਬਾਹ ਉਲ ਹੱਕ ਹੁਣ ਕਿਸੇ ਵੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਧ ਉਮਰ ਵਾਲੇ ਕਪਤਾਨ ਵਜੋਂ ਸੈਂਕੜਾ ਜੜਨ ਵਾਲੇ ਖਿਡਾਰੀ ਬਣ ਗਏ ਹਨ।
ਮਿਸਬਾਹ ਦੀ ਉਮਰ ਫਿਲਹਾਲ 42 ਸਾਲ ਅਤੇ 47 ਦਿਨ ਦੀ ਹੈ। ਮਿਸਬਾਹ ਤੋਂ ਪਹਿਲਾਂ ਸਭ ਤੋਂ ਵੱਧ ਉਮਰ ਦੇ ਕਪਤਾਨ ਵਜੋਂ ਸੈਂਕੜਾ ਜੜਨ ਦਾ ਰਿਕਾਰਡ ਬੌਬ ਸਿੰਪਸਨ ਦੇ ਨਾਮ ਸੀ।
ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਮਿਸਬਾਹ ਉਲ ਹੱਕ ਨੇ ਲਾਰਡਸ ਟੈਸਟ ਦੇ ਪਹਿਲੇ ਦਿਨ ਕਮਾਲ ਕਰ ਦਿੱਤਾ। ਮਿਸਬਾਹ ਉਲ ਹੱਕ ਨੇ ਪਹਿਲੇ ਟੈਸਟ ਦੇ ਪਹਿਲੇ ਦਿਨ ਧਮਾਕੇਦਾਰ ਸੈਂਕੜਾ ਠੋਕ ਦਿੱਤਾ।
ਸਿੰਪਸਨ ਨੇ 41 ਸਾਲ ਦੀ ਉਮਰ 'ਚ ਸੈਂਕੜਾ ਜੜ ਕਰ ਰਿਕਾਰਡ ਬਣਾਇਆ ਸੀ।
ਪਾਕਿਸਤਾਨ ਨੇ ਮੈਚ ਦੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ 6 ਵਿਕਟ ਗਵਾ ਕੇ 282 ਰਨ ਬਣਾਏ ਸਨ। ਮਿਸਬਾਹ ਉਲ ਹੱਕ ਨੇ 110 ਰਨ ਦੀ ਨਾਬਾਦ ਪਾਰੀ ਖੇਡੀ।
ਮਿਸਬਾਹ ਨੇ ਪਾਕਿਸਤਾਨ ਨੂੰ ਬੇਹਦ ਮੁਸ਼ਕਿਲ ਸਥਿਤੀ ਚੋਂ ਕੱਡ ਕੇ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਮਿਸਬਾਹ ਨੇ ਅਸਦ ਸ਼ਫੀਕ (73) ਨਾਲ ਮਿਲਕੇ 5ਵੇਂ ਵਿਕਟ ਲਈ 148 ਰਨ ਦੀ ਪਾਰਟਨਰਸ਼ਿਪ ਵੀ ਕੀਤੀ।
ਖਾਸ ਗੱਲ ਇਹ ਸੀ ਕਿ ਸੈਂਕੜਾ ਪੂਰਾ ਕਰਨ ਤੋਂ ਬਾਅਦ ਮਿਸਬਾਹ ਨੇ ਡੰਡ ਕੱਡ ਕੇ ਵਿਖਾਏ ਅਤੇ ਉਨ੍ਹਾਂ ਦਾ ਇਸ਼ਾਰਾ ਇਸੇ ਵਲ ਸੀ ਕਿ ਅਜੇ ਇਸ ਖਿਡਾਰੀ 'ਚ ਜਾਨ ਬਾਕੀ ਹੈ।