Anand Mahindra On Sheetal Devi: ਮਹਿੰਦਰਾ ਕੰਪਨੀ ਦੇ ਚੇਅਰਮੈਨ ਆਨੰਦ ਮਹਿੰਦਰਾ (Anand Mahindra) ਨੇ ਜੰਮੂ-ਕਸ਼ਮੀਰ ਦੀ ਪੈਰਾਲੰਪਿਕਸ ਦੀ ਵਿਸ਼ਵ ਨੰਬਰ ਦੋ ਤੀਰਅੰਦਾਜ਼ ਸ਼ੀਤਲ ਦੇਵੀ (Sheetal Devi) ਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਆਨੰਦ ਮਹਿੰਦਰਾ ਨੂੰ ਸ਼ੀਤਲ ਦੇਵੀ ਨੂੰ ਸਕਾਰਪੀਓ-ਐਨ ਤੋਹਫ਼ੇ ਵਜੋਂ ਦਿੰਦੇ ਦੇਖਿਆ ਜਾ ਸਕਦਾ ਹੈ।


ਦਰਅਸਲ, ਜੰਮੂ ਡਿਵੀਜ਼ਨ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਲੋਇਧਰ ਪਿੰਡ ਦੀ ਵਸਨੀਕ 18 ਸਾਲਾ ਸ਼ੀਤਲ ਦੇਵੀ ਨੇ ਪੈਰਿਸ ਪੈਰਾਲੰਪਿਕਸ 2024 ਖੇਡਾਂ ਵਿੱਚ ਹਿੱਸਾ ਲਿਆ ਅਤੇ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਪੈਰਾਲੰਪਿਕ ਵਿੱਚ ਜਿੱਥੇ ਸਾਰੇ ਤੀਰਅੰਦਾਜ਼ ਆਪਣੇ ਹੱਥਾਂ ਨਾਲ ਨਿਸ਼ਾਨਾ ਲਗਾਉਂਦੇ ਦਿਖਾਈ ਦਿੱਤੇ, ਉੱਥੇ ਸ਼ੀਤਲ ਦੇਵੀ ਨੇ ਆਪਣੇ ਪੈਰਾਂ ਨਾਲ ਇਹ ਕਾਰਨਾਮਾ ਕੀਤਾ। ਉਸਨੇ ਆਪਣੇ ਪੈਰਾਂ ਨਾਲ ਨਿਸ਼ਾਨਾਂ ਲਾ ਕੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ।



ਆਨੰਦ ਮਹਿੰਦਰਾ ਨੇ ਅਧਿਕਾਰਤ X ਅਕਾਊਂਟ 'ਤੇ ਇੱਕ ਪੋਸਟ ਕੀਤੀ, ਜਿਸ ਵਿੱਚ ਲਿਖਿਆ, "ਸ਼ੀਤਲ ਨੂੰ ਸਕਾਰਪੀਓ N ਵਿੱਚ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਹੈ, ਸ਼ੀਤਲ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਹੈ ਤੇ ਮੈਨੂੰ ਉਸਨੂੰ ਸਕਾਰਪੀਓ ਐਨ ਵਿੱਚ ਦੇਖ ਕੇ ਮਾਣ ਹੋ ਰਿਹਾ ਹੈ। ਇਹ ਕਾਰ ਉਸ ਲਈ ਬਿਲਕੁਲ ਸਹੀ ਹੈ ਕਿਉਂਕਿ ਉਹ ਨਵੀਆਂ ਉਚਾਈਆਂ ਨੂੰ ਛੂਹਣ ਦੀ ਆਪਣੀ ਯਾਤਰਾ 'ਤੇ ਹੈ।






ਮਹਿੰਦਰਾ ਕੰਪਨੀ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਕਿ ਮੈਂ ਸ਼ੀਤਲ ਦੇਵੀ ਦੀ ਪ੍ਰਤਿਭਾ ਦਾ ਪ੍ਰਸ਼ੰਸਕ ਰਿਹਾ ਹਾਂ ਪਰ ਹੁਣ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਣ ਦਾ ਅਨੁਭਵ ਸ਼ਾਨਦਾਰ ਰਿਹਾ। ਆਨੰਦ ਮਹਿੰਦਰਾ ਨੇ ਅੱਗੇ ਲਿਖਿਆ ਕਿ ਮੈਂ ਉਸਦੀ ਦ੍ਰਿੜਤਾ, ਲੜਨ ਦੀ ਯੋਗਤਾ ਅਤੇ ਧਿਆਨ ਤੋਂ ਬਹੁਤ ਪ੍ਰਭਾਵਿਤ ਹਾਂ। ਮੈਂ ਉਸਦੀ ਮਾਂ ਅਤੇ ਭੈਣ ਨਾਲ ਵੀ ਗੱਲ ਕੀਤੀ ਅਤੇ ਮੈਨੂੰ ਪਤਾ ਲੱਗਾ ਕਿ ਉਸਨੂੰ ਇਹ ਗੁਣ ਆਪਣੇ ਪਰਿਵਾਰ ਤੋਂ ਮਿਲੇ ਹਨ।



ਤੁਹਾਨੂੰ ਦੱਸ ਦੇਈਏ ਕਿ ਸ਼ੀਤਲ ਦੇਵੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਪੈਰਾਲੰਪਿਕ ਤਗਮਾ ਜੇਤੂ ਹੈ। ਉਹ ਜੈਨੇਟਿਕ ਡਿਸਆਰਡਰ ਫੋਕੋਮੇਲੀਆ ਕਾਰਨ ਹੱਥਾਂ ਤੋਂ ਬਿਨਾਂ ਪੈਦਾ ਹੋਈ ਸੀ, ਪਰ ਇਸ ਦੇ ਬਾਵਜੂਦ ਉਸਨੇ ਹਾਰ ਨਹੀਂ ਮੰਨੀ। ਸਿਰਫ਼ 17 ਸਾਲ ਦੀ ਉਮਰ ਵਿੱਚ ਉਸਨੇ ਪਿਛਲੇ ਸਾਲ ਹੋਏ ਪੈਰਾਲੰਪਿਕਸ ਵਿੱਚ ਮਿਕਸਡ ਟੀਮ ਕੰਪਾਊਂਡ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ। ਇਸ ਤੋਂ ਇਲਾਵਾ ਸ਼ੀਤਲ ਦੇਵੀ ਨੇ ਏਸ਼ੀਅਨ ਪੈਰਾ ਖੇਡਾਂ ਵਿੱਚ ਦੋ ਸੋਨ ਅਤੇ ਇੱਕ ਚਾਂਦੀ, ਵਿਸ਼ਵ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਇੱਕ ਚਾਂਦੀ ਅਤੇ ਏਸ਼ੀਅਨ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਕਾਰਨਾਮਾ ਕੀਤਾ।


Car loan Information:

Calculate Car Loan EMI