Arshdeep Singh Reel With Samreen Kaur : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਨ੍ਹੀਂ ਦਿਨੀਂ ਖੇਡੀ ਜਾ ਰਹੀ ਦਲੀਪ ਟਰਾਫੀ ਵਿੱਚ ਨਾਰਥ ਜ਼ੋਨ ਲਈ ਖੇਡਦੇ ਨਜ਼ਰ ਆਏ। ਉਨ੍ਹਾਂ ਦੀ ਟੀਮ ਨੂੰ ਟੂਰਨਾਮੈਂਟ ਦੇ ਦੂਜੇ ਸੈਮੀਫਾਈਨਲ ਵਿੱਚ ਸਾਊਥ ਜ਼ੋਨ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਟੀਮ ਫਾਈਨਲ ਵਿੱਚ ਨਹੀਂ ਪਹੁੰਚ ਸਕੀ। ਕ੍ਰਿਕਟ ਦੇਖਣ ਵਾਲੇ ਫੈਨ ਇਸ ਗੱਲ ਤੋਂ ਜਾਣੂ ਹਨ ਕਿ ਅਰਸ਼ਦੀਪ ਨੂੰ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਦਾ ਕਾਫ਼ੀ ਸ਼ੌਕ ਹੈ। ਹੁਣ ਉਨ੍ਹਾਂ ਨੇ ਆਪਣੀ ਗਰਲਫ੍ਰੈਂਡ ਸਮਰੀਨ ਕੌਰ ਨਾਲ ਪਹਿਲੀ ਰੀਲ ਸ਼ੇਅਰ ਕੀਤੀ ਹੈ।

Continues below advertisement

ਭਾਰਤੀ ਗੇਂਦਬਾਜ਼ ਆਪਣੀਆਂ ਰੀਲਾਂ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਗਰਲਫ੍ਰੈਂਡ ਨਾਲ ਬਣਾਈ ਗਈ ਇਹ ਵੀਡੀਓ ਵੀ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਵੀਡੀਓ ਵਿੱਚ ਸਮਰੀਨ ਨੇ ਅਰਸ਼ਦੀਪ ਨੂੰ ਕਿਹਾ ਕਿ ‘ਇੱਥੇ ਇਹ ਸਭ ਨਹੀਂ ਚੱਲੇਗਾ।’ ਫੈਨਜ਼ ਨੂੰ ਉਨ੍ਹਾਂ ਦੀ ਇਹ ਵੀਡੀਓ ਕਾਫ਼ੀ ਪਸੰਦ ਆ ਰਹੀ ਹੈ।

 ‘ਇਹ ਸਭ ਨਹੀਂ ਚੱਲੇਗਾ’

Continues below advertisement

ਅਰਸ਼ਦੀਪ ਕੈਮਰਾ ਚਾਲੂ ਕਰਕੇ ਸਮਰੀਨ ਨੂੰ ਪੁੱਛਦੇ ਹਨ, “ਬੇਬੀ, ਕੀ ਹੋਇਆ?” ਕੁਝ ਦੇਰ ਤੱਕ ਜਵਾਬ ਨਾ ਮਿਲਣ 'ਤੇ ਭਾਰਤੀ ਗੇਂਦਬਾਜ਼ ਨੇ ਫਿਰ ਪੁੱਛਿਆ, “ਕੀ ਹੋਇਆ?” ਇਸ ਦਾ ਜਵਾਬ ਦਿੰਦਿਆਂ ਸਮਰੀਨ ਨੇ ਕਿਹਾ, “ਇੱਥੇ ਇਹ ਸਭ ਨਹੀਂ ਚੱਲੇਗਾ।”

  ਦਲੀਪ ਟਰਾਫੀ ਵਿੱਚ ਅਰਸ਼ਦੀਪ ਦਾ ਪ੍ਰਦਰਸ਼ਨ

ਅਰਸ਼ ਨੇ ਦਲੀਪ ਟਰਾਫੀ ਵਿੱਚ 2 ਮੈਚ ਖੇਡੇ। ਵੈਸਟ ਜ਼ੋਨ ਖ਼ਿਲਾਫ਼ ਪਹਿਲੇ ਮੈਚ ਵਿੱਚ ਉਨ੍ਹਾਂ ਨੇ 4 ਵਿਕਟਾਂ ਲਈਆਂ, ਜਿਸ ਵਿੱਚ ਪਹਿਲੀ ਪਾਰੀ ਵਿੱਚ 3 ਅਤੇ ਦੂਜੀ ਪਾਰੀ ਵਿੱਚ 1 ਵਿਕਟ ਸ਼ਾਮਲ ਸੀ। ਇਸ ਤੋਂ ਬਾਅਦ ਸੈਮੀਫਾਈਨਲ ਵਿੱਚ ਉਨ੍ਹਾਂ ਨੇ ਪਹਿਲੀ ਪਾਰੀ ਵਿੱਚ 2 ਵਿਕਟਾਂ ਲਈਆਂ, ਜਦਕਿ ਦੂਜੀ ਪਾਰੀ ਵਿੱਚ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ।

  ਅਰਸ਼ਦੀਪ ਸਿੰਘ ਦਾ ਅੰਤਰਰਾਸ਼ਟਰੀ ਕਰੀਅਰ

ਅਰਸ਼ਦੀਪ ਸਿੰਘ ਦੇ ਅੰਤਰਰਾਸ਼ਟਰੀ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਹੁਣ ਤੱਕ 18 ਵਨਡੇ ਅਤੇ 91 ਟੀ-20 ਇੰਟਰਨੈਸ਼ਨਲ ਮੈਚ ਖੇਡ ਚੁੱਕੇ ਹਨ। ਵਨਡੇ ਦੀਆਂ 17 ਪਾਰੀਆਂ ਵਿੱਚ ਅਰਸ਼ਦੀਪ ਨੇ 25.16 ਦੀ ਔਸਤ ਨਾਲ 30 ਵਿਕਟਾਂ ਲਈਆਂ ਹਨ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 5/37 ਰਿਹਾ ਹੈ।

ਇਸ ਤੋਂ ਇਲਾਵਾ ਟੀ-20 ਇੰਟਰਨੈਸ਼ਨਲ ਦੀਆਂ 89 ਪਾਰੀਆਂ ਵਿੱਚ ਉਨ੍ਹਾਂ ਨੇ 135 ਵਿਕਟਾਂ ਹਾਸਲ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 5/51 ਰਿਹਾ ਹੈ। ਅਜੇ ਤੱਕ ਉਨ੍ਹਾਂ ਨੇ ਟੈਸਟ ਡੈਬਿਊ ਨਹੀਂ ਕੀਤਾ ਹੈ। ਘਰੇਲੂ ਕ੍ਰਿਕਟ ਦੇ ਰੈੱਡ-ਬਾਲ ਫਾਰਮੈਟ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਹ ਟੈਸਟ ਟੀਮ ਵਿੱਚ ਜਗ੍ਹਾ ਬਣਾ ਸਕਦੇ ਹਨ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਉਨ੍ਹਾਂ ਨੂੰ ਟੈਸਟ ਟੀਮ ਵਿੱਚ ਕਦੋਂ ਜਗ੍ਹਾ ਮਿਲਦੀ ਹੈ।