ਰਾਜਕੋਟ - ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡੇ ਜਾ ਰਹੇ ਟੈਸਟ ਮੈਚ ਦੇ ਚੌਥੇ ਦਿਨ ਟੀਮ ਇੰਡੀਆ ਨੇ ਲੰਚ ਵੇਲੇ ਤਕ 6 ਵਿਕਟ ਗਵਾ ਕੇ 411 ਰਨ ਬਣਾ ਲਏ ਸਨ। ਅਸ਼ਵਿਨ ਅਤੇ ਸਾਹਾ ਨੇ ਜਲਦੀ ਲੱਗੇ ਝਟਕਿਆਂ ਤੋਂ ਬਾਅਦ ਟੀਮ ਇੰਡੀਆ ਨੂੰ ਸੰਭਾਲਿਆ ਅਤੇ ਟੀਮ ਨੂੰ 400 ਰਨ ਦੇ ਪਾਰ ਪਹੁੰਚਾਇਆ।
ਪਹਿਲੇ ਸੈਸ਼ਨ 'ਚ 2 ਝਟਕੇ
ਟੀਮ ਇੰਡੀਆ ਨੂੰ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਪਹਿਲਾ ਝਟਕਾ ਕਪਤਾਨ ਵਿਰਾਟ ਕੋਹਲੀ ਦੇ ਰੂਪ 'ਚ ਲੱਗਾ। ਕਪਤਾਨ ਵਿਰਾਟ ਕੋਹਲੀ 40 ਰਨ ਬਣਾ ਕੇ ਰਾਸ਼ਿਦ ਦੀ ਗੇਂਦ 'ਤੇ ਹਿਟ ਵਿਕਟ ਹੋ ਗਏ। ਇਸਤੋਂ ਬਾਅਦ ਅਜਿੰਕਿਆ ਰਹਾਣੇ ਵੀ 13 ਰਨ ਬਣਾ ਕੇ ਪੈਵਲੀਅਨ ਪਰਤ ਗਏ। ਟੀਮ ਇੰਡੀਆ 361 ਰਨ ਦੇ ਸਕੋਰ 'ਤੇ 6 ਵਿਕਟ ਗਵਾ ਚੁੱਕੀ ਸੀ।
ਅਸ਼ਵਿਨ-ਸਾਹਾ ਡਟੇ
ਚੌਥੇ ਦਿਨ ਦੀ ਖੇਡ ਦੇ ਸ਼ੁਰੂਆਤੀ ਸੈਸ਼ਨ 'ਚ 2 ਝਟਕਿਆਂ ਤੋਂ ਹਿੱਲੀ ਟੀਮ ਇੰਡੀਆ ਨੂੰ ਅਸ਼ਵਿਨ ਅਤੇ ਸਾਹਾ ਨੇ ਸੰਭਾਲਿਆ। ਦੋਨੇ ਬੱਲੇਬਾਜਾਂ ਨੇ ਮਿਲਕੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ ਅਤੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਆਪਣੇ 'ਤੇ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ। ਲੰਚ ਵੇਲੇ ਤਕ ਦੋਨੇ ਬੱਲੇਬਾਜ਼ਾਂ ਨੇ 29-29 ਰਨ ਬਣਾ ਲਏ ਸਨ। ਅਸ਼ਵਿਨ ਅਤੇ ਸਾਹਾ ਦੀ ਪਾਰੀਆਂ ਸਦਕਾ ਟੀਮ ਇੰਡੀਆ ਨੇ 400 ਰਨ ਦਾ ਅੰਕੜਾ ਪਾਰ ਕੀਤਾ।