IND vs PAK Live: ਏਸ਼ੀਆ ਕੱਪ 2023 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ 2 ਸਤੰਬਰ ਨੂੰ ਹੋਵੇਗਾ। ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਏਸ਼ੀਆ ਕੱਪ ਦਾ ਇਹ ਮੈਚ ਸ਼੍ਰੀਲੰਕਾ ਦੇ ਪੱਲੇਕੇਲੇ 'ਚ ਖੇਡਿਆ ਜਾਵੇਗਾ। ਏਸ਼ੀਆ ਕੱਪ 'ਚ ਭਾਰਤ ਦਾ ਇਹ ਪਹਿਲਾ ਮੈਚ ਹੋਵੇਗਾ ਜਦੋਂਕਿ ਪਾਕਿਸਤਾਨ ਨੇ ਆਪਣਾ ਪਹਿਲਾ ਮੈਚ ਨੇਪਾਲ ਖਿਲਾਫ ਖੇਡਿਆ ਹੈ।


ਇਹ ਵੀ ਪੜ੍ਹੋ: ਕੀ ਭਾਰਤ-ਪਾਕਿਸਤਾਨ ਮੈਚ ਦੌਰਾਨ ਪਵੇਗਾ ਮੀਂਹ, ਜਾਣੋ ਕਿਵੇਂ ਰਹੇਗਾ ਮੌਸਮ ਦਾ ਮਿਜ਼ਾਜ


ਇਸ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ 2022 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਆਹਮੋ-ਸਾਹਮਣੇ ਹੋਈਆਂ ਸਨ, ਜਿਸ 'ਚ ਭਾਰਤ ਨੇ ਜਿੱਤ ਦਰਜ ਕੀਤੀ ਸੀ। ਆਓ ਹੁਣ ਜਾਣੋ ਕਿ 2 ਸਤੰਬਰ ਨੂੰ ਏਸ਼ੀਆ ਕੱਪ ਵਿੱਚ ਖੇਡੇ ਜਾਣ ਵਾਲੇ ਭਾਰਤ-ਪਾਕਿ ਮੈਗਾ-ਮੈਚ ਨੂੰ ਕਦੋਂ, ਕਿੱਥੇ ਤੇ ਕਿਵੇਂ ਮੁਫ਼ਤ ਵਿੱਚ ਦੇਖ ਸਕੋਗੇ। 


IND vs PAK ਮੈਚ ਕਦੋਂ ਹੋਵੇਗਾ?
ਏਸ਼ੀਆ ਕੱਪ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਸ਼ਨੀਵਾਰ 2 ਸਤੰਬਰ ਨੂੰ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ 2:30 ਵਜੇ ਸੁੱਟਿਆ ਜਾਵੇਗਾ।


ਮੁਕਾਬਲਾ ਕਿੱਥੇ ਹੋਵੇਗਾ?
ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਸ਼੍ਰੀਲੰਕਾ ਦੇ ਪੱਲੇਕਲ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।


ਭਾਰਤ ਵਿੱਚ ਟੀਵੀ 'ਤੇ IND ਬਨਾਮ PAK ਮੈਚ ਲਾਈਵ ਕਿਵੇਂ ਦੇਖਣਾ?
ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਇਸ ਮੈਚ ਦਾ ਭਾਰਤ 'ਚ ਸਟਾਰ ਸਪੋਰਟਸ ਰਾਹੀਂ ਟੀਵੀ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।


ਮੁਫ਼ਤ ਵਿੱਚ ਲਾਈਵ ਸਟ੍ਰੀਮ ਕਿੱਥੇ?
ਇਸ ਭਾਰਤ-ਪਾਕਿ ਮੈਚ ਨੂੰ ਡਿਜ਼ਨੀ ਪਲੱਸ ਹੌਟਸਟਾਰ ਦੁਆਰਾ ਮੁਫ਼ਤ ਵਿੱਚ ਲਾਈਵ ਸਟ੍ਰੀਮ ਕੀਤਾ ਜਾਵੇਗਾ। ਹਾਲਾਂਕਿ, ਮੁਫਤ ਲਾਈਵ ਸਟ੍ਰੀਮਿੰਗ ਸਿਰਫ ਮੋਬਾਈਲ ਉਪਭੋਗਤਾਵਾਂ ਲਈ ਉਪਲਬਧ ਹੋਵੇਗੀ।


ਭਾਰਤ ਦੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਈਸ਼ਾਨ ਕਿਸ਼ਨ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ ਪ੍ਰਸਿੱਧ ਕ੍ਰਿਸ਼ਨਾ।


ਰਿਜ਼ਰਵ ਖਿਡਾਰੀ- ਸੰਜੂ ਸੈਮਸਨ।


ਪਾਕਿਸਤਾਨ ਦੀ ਟੀਮ
ਫਖਰ ਜ਼ਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਡਬਲਯੂਕੇ), ਆਗਾ ਸਲਮਾਨ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਫਹੀਮ ਅਸ਼ਰਫ, ਮੁਹੰਮਦ ਹਰਿਸ, ਮੁਹੰਮਦ ਵਸੀਮ ਜੂਨੀਅਰ, ਅਬਦੁੱਲਾ ਸ਼ਫੀਕ, ਉਸਾਮਾ ਮੀਰ, ਸਾਊਦ ਸ਼ਕੀਲ, ਮੁਹੰਮਦ ਨਵਾਜ਼, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹੈਰਿਸ ਰੌਫ।


ਇਹ ਵੀ ਪੜ੍ਹੋ: ਸਲਮਾਨ ਖਾਨ ਦਾ ਸ਼ੋਅ 'ਬਿੱਗ ਬੌਸ 17' ਦੇਖਣ ਲਈ ਇਸ ਵਾਰ ਕਰਨਾ ਪਵੇਗਾ ਲੰਬਾ ਇੰਤਜ਼ਾਰ, ਇਸ ਵਜ੍ਹਾ ਕਰਕੇ ਹੋਇਆ ਮੁਲਤਵੀ