Asia Cup 2023 Schedule: ਏਸ਼ੀਆ ਕੱਪ 2023 ਦਾ ਸ਼ਡਿਊਲ ਜਲਦ ਹੀ ਜਾਰੀ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਏਸ਼ੀਆ ਕੱਪ 2023 ਦਾ ਸ਼ਡਿਊਲ ਸ਼ੁੱਕਰਵਾਰ ਨੂੰ ਜਾਰੀ ਕੀਤਾ ਜਾਵੇਗਾ। ਪਰ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਭਾਰਤ-ਪਾਕਿਸਤਾਨ ਮੈਚ 'ਤੇ ਟਿਕੀਆਂ ਹੋਈਆਂ ਹਨ। ਕਦੋਂ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ? ਇਸ ਦੇ ਨਾਲ ਹੀ BCCI ਅਤੇ PCB ਨੇ ਹਾਈਬ੍ਰਿਡ ਮਾਡਲ 'ਤੇ ਸਹਿਮਤੀ ਜਤਾਈ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦਾਂਬੁਲਾ 'ਚ ਖੇਡਿਆ ਜਾਵੇਗਾ। ਹਾਲਾਂਕਿ ਮੰਨਿਆ ਜਾ ਰਿਹਾ ਸੀ ਕਿ ਭਾਰਤ-ਪਾਕਿਸਤਾਨ ਮੈਚ ਕੋਲੰਬੋ 'ਚ ਖੇਡਿਆ ਜਾਵੇਗਾ, ਪਰ ਹੁਣ ਭਾਰਤ-ਪਾਕਿਸਤਾਨ ਦਾ ਮੈਚ ਦਾਂਬੁਲਾ 'ਚ ਹੋਣਾ ਲਗਭਗ ਤੈਅ ਹੋ ਗਿਆ ਹੈ।
BCCI ਅਤੇ PCB ਹਾਈਬ੍ਰਿਡ ਮਾਡਲ 'ਤੇ ਸਹਿਮਤ ਹਨ
ਇਸ ਦੇ ਨਾਲ ਹੀ ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਜ਼ਕਾ ਅਸ਼ਰਫ ਨੇ ਡਰਬਨ ਵਿੱਚ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਏਸ਼ੀਆ ਕੱਪ ਦੇ ਸ਼ੈਡਿਊਲ ਨੂੰ ਲੈ ਕੇ ਦੋਵਾਂ ਬੋਰਡਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਏਸ਼ੀਆ ਕੱਪ 2023 ਹਾਈਬ੍ਰਿਡ ਮਾਡਲ 'ਤੇ ਆਯੋਜਿਤ ਕੀਤਾ ਜਾਵੇਗਾ। ਮਤਲਬ, ਇਸ ਟੂਰਨਾਮੈਂਟ ਦੇ ਮੈਚ ਪਾਕਿਸਤਾਨ ਤੋਂ ਇਲਾਵਾ ਸ਼੍ਰੀਲੰਕਾ ਵਿੱਚ ਖੇਡੇ ਜਾਣਗੇ। ਖਬਰਾਂ ਮੁਤਾਬਕ ਸ਼੍ਰੀਲੰਕਾ 9 ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦਕਿ ਬਾਕੀ 4 ਮੈਚ ਪਾਕਿਸਤਾਨ 'ਚ ਖੇਡੇ ਜਾਣਗੇ। ਹਾਲਾਂਕਿ ਭਾਰਤ-ਪਾਕਿਸਤਾਨ ਮੈਚ ਕਿਸ ਤਰੀਕ ਨੂੰ ਖੇਡਿਆ ਜਾਵੇਗਾ, ਇਸ ਦਾ ਐਲਾਨ ਜਲਦ ਹੀ ਸੰਭਵ ਹੈ।
ਭਾਰਤ-ਪਾਕਿ ਸਮੇਤ ਇਹ ਟੀਮਾਂ ਹੋਣਗੀਆਂ ਟੂਰਨਾਮੈਂਟ ਦਾ ਹਿੱਸਾ...
ਏਸ਼ੀਆ ਕੱਪ ਦਾ ਆਯੋਜਨ 31 ਅਗਸਤ ਤੋਂ 17 ਸਤੰਬਰ ਤੱਕ ਹੋਵੇਗਾ। ਇਸ ਟੂਰਨਾਮੈਂਟ ਦੇ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਖੇਡੇ ਜਾਣਗੇ। ਇਸ ਦੇ ਨਾਲ ਹੀ ਭਾਰਤੀ ਪ੍ਰਸ਼ੰਸਕ ਹੌਟਸਟਾਰ 'ਤੇ ਏਸ਼ੀਆ ਕੱਪ ਮੈਚਾਂ ਦੀ ਲਾਈਵ ਸਟ੍ਰੀਮਿੰਗ ਦੇਖ ਸਕਣਗੇ। ਜਦਕਿ ਇਸ ਤੋਂ ਇਲਾਵਾ ਸਟਾਰ ਸਪੋਰਟਸ ਨੈੱਟਵਰਕ 'ਤੇ ਮੈਚਾਂ ਦਾ ਲਾਈਵ ਪ੍ਰਸਾਰਣ ਹੋਵੇਗਾ। ਇਸ ਟੂਰਨਾਮੈਂਟ 'ਚ ਭਾਰਤ-ਪਾਕਿਸਤਾਨ ਤੋਂ ਇਲਾਵਾ ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।