Rohit Sharma Virat Kohli Asia Cup 2022 India vs Pakistan: ਏਸ਼ੀਆ ਕੱਪ 2022 27 ਅਗਸਤ ਤੋਂ ਸ਼ੁਰੂ ਹੋਵੇਗਾ। ਇਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ 28 ਅਗਸਤ ਤੋਂ ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਟੂਰਨਾਮੈਂਟ ਦੀ ਹੁਣ ਤੱਕ ਦੀ ਸਭ ਤੋਂ ਸਫਲ ਟੀਮ ਰਹੀ ਹੈ। ਏਸ਼ੀਆ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਸ਼੍ਰੀਲੰਕਾ ਦੇ ਦਿੱਗਜ ਕ੍ਰਿਕਟਰ ਸਨਥ ਜੈਸੂਰੀਆ ਪਹਿਲੇ ਸਥਾਨ 'ਤੇ ਹਨ। ਜਦਕਿ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਦਰਜ ਹੈ। ਮੌਜੂਦਾ ਭਾਰਤੀ ਖਿਡਾਰੀਆਂ 'ਚ ਰੋਹਿਤ ਪਹਿਲੇ ਨੰਬਰ 'ਤੇ ਹਨ।









ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਜੈਸੂਰੀਆ ਏਸ਼ੀਆ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ 25 ਮੈਚਾਂ 'ਚ 1220 ਦੌੜਾਂ ਬਣਾਈਆਂ ਹਨ। ਇਸ ਮਾਮਲੇ 'ਚ ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਕੁਮਾਰ ਸੰਗਾਕਾਰਾ ਦੂਜੇ ਸਥਾਨ 'ਤੇ ਹਨ। ਉਸ ਨੇ 24 ਮੈਚਾਂ 'ਚ 1075 ਦੌੜਾਂ ਬਣਾਈਆਂ ਹਨ। ਸੰਗਾਕਾਰਾ ਨੇ ਇਸ ਦੌਰਾਨ 4 ਸੈਂਕੜੇ ਅਤੇ 8 ਅਰਧ ਸੈਂਕੜੇ ਲਗਾਏ ਹਨ। ਜਦਕਿ ਸਚਿਨ ਤੇਂਦੁਲਕਰ ਤੀਜੇ ਸਥਾਨ 'ਤੇ ਹਨ। ਸਚਿਨ ਨੇ 23 ਮੈਚਾਂ 'ਚ 971 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 2 ਸੈਂਕੜੇ ਅਤੇ 7 ਅਰਧ ਸੈਂਕੜੇ ਲਗਾਏ ਹਨ।


ਭਾਰਤ ਦੇ ਮੌਜੂਦਾ ਖਿਡਾਰੀਆਂ ਵਿੱਚ ਰੋਹਿਤ ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 27 ਮੈਚਾਂ 'ਚ 883 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰੋਹਿਤ ਨੇ 7 ਅਰਧ ਸੈਂਕੜੇ ਅਤੇ ਇਕ ਸੈਂਕੜਾ ਲਗਾਇਆ ਹੈ। ਰੋਹਿਤ ਦਾ ਸਰਵੋਤਮ ਸਕੋਰ ਨਾਬਾਦ 111 ਹੈ। ਇਸ ਮਾਮਲੇ 'ਚ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਹਨ। ਕੋਹਲੀ ਨੇ 16 ਮੈਚਾਂ 'ਚ 766 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 3 ਸੈਂਕੜੇ ਅਤੇ 2 ਅਰਧ ਸੈਂਕੜੇ ਲਗਾਏ ਹਨ। ਕੋਹਲੀ ਦਾ ਸਰਵੋਤਮ ਸਕੋਰ 183 ਦੌੜਾਂ ਹੈ।