Asian Games 2023 9th Day Highlights: ਏਸ਼ੀਆਈ ਖੇਡਾਂ 'ਚ ਸੋਮਵਾਰ ਦਾ ਦਿਨ ਭਾਰਤ ਲਈ ਸ਼ਾਨਦਾਰ ਰਿਹਾ। ਭਾਰਤੀ ਖਿਡਾਰੀਆਂ ਨੇ ਸੋਮਵਾਰ ਨੂੰ 7 ਤਗਮੇ ਜਿੱਤੇ। ਇਨ੍ਹਾਂ 7 ਤਗਮਿਆਂ ਵਿੱਚੋਂ ਅਥਲੀਟਾਂ ਨੇ ਭਾਰਤ ਲਈ 5 ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ ਅੱਜ ਦੀ ਖੇਡ ਖਤਮ ਹੋਣ ਤੱਕ ਤੇਜਸਵਿਨ ਸ਼ੰਕਰ 4260 ਅੰਕਾਂ ਨਾਲ ਡੀਕੈਥਲੋਨ ਵਿੱਚ ਟਾਪ 'ਤੇ ਹਨ।


ਭਾਰਤੀ ਟੀਮ ਨੇ 400 ਮੀਟਰ ਮਿਕਸਡ ਰਿਲੇਅ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਅੱਜ ਤੋਂ ਪਹਿਲਾਂ, ਸਕੇਟਰਸ ਨੇ 2 ਕਾਂਸੀ ਦੇ ਤਗਮੇ ਜਿੱਤੇ। ਇਸ ਤੋਂ ਬਾਅਦ ਦੁਪਹਿਰ ਬਾਅਦ ਟੇਬਲ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਜਦੋਂ ਕਿ ਅਥਲੈਟਿਕਸ ਦੇ ਮੁਕਾਬਲੇ ਸ਼ਾਮ ਨੂੰ ਸ਼ੁਰੂ ਹੋਏ।


ਭਾਰਤ ਨੇ ਸਕੇਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾ ਟੀਮ ਨੇ ਸਕੇਟਿੰਗ 3000 ਮੀਟਰ ਰਿਲੇਅ ਵਿੱਚ 4:34.861 ਦੇ ਸਮੇਂ ਨਾਲ ਤਮਗਾ ਜਿੱਤਿਆ। ਇਸ ਤੋਂ ਬਾਅਦ ਪੁਰਸ਼ ਟੀਮ ਨੇ 4:10.128 ਦੇ ਸਮੇਂ ਨਾਲ ਰਿਲੇਅ ਈਵੈਂਟ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ।


ਸੁਤੀਰਥਾ ਮੁਖਰਜੀ ਅਤੇ ਅਯਹਿਕਾ ਮੁਖਰਜੀ ਨੂੰ ਕਾਂਸੀ


ਹਾਲਾਂਕਿ ਟੇਬਲ ਟੈਨਿਸ 'ਚ ਸੁਤੀਰਥ ਮੁਖਰਜੀ ਅਤੇ ਅਹਿਕਾ ਮੁਖਰਜੀ ਨੂੰ ਸੈਮੀਫਾਈਨਲ 'ਚ ਕੋਰੀਆਈ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਸੁਤੀਰਥ ਮੁਖਰਜੀ ਅਤੇ ਅਹਿਕਾ ਮੁਖਰਜੀ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਕੋਰੀਆਈ ਖਿਡਾਰਨ ਨੇ ਭਾਰਤੀ ਜੋੜੀ ਨੂੰ 1-7, 8-11, 11-7, 8-11, 9-11, 11-5, 2-11 ਨਾਲ ਹਰਾਇਆ।


ਇਹ ਵੀ ਪੜ੍ਹੋ: IND vs NEP Live Streaming: ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ ਭਾਰਤ-ਨੇਪਾਲ ਦਾ ਲਾਈਵ ਮੁਕਾਬਲਾ? ਜਾਣੋ ਡਿਟੇਲਸ


ਸਟੀਪਲਚੇਜ਼ ਈਵੈਂਟ 'ਚ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਿਆ...


ਪਾਰੁਲ ਚੌਧਰੀ ਨੇ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਈਵੈਂਟ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। ਜਦਕਿ ਇਸ ਈਵੈਂਟ ਵਿੱਚ ਪ੍ਰੀਤੀ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਸੋਜਨ ਨੇ ਔਰਤਾਂ ਦੀ ਲੰਬੀ ਛਾਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਨੇ 6.63 ਮੀਟਰ ਦੀ ਛਾਲ ਨਾਲ ਔਰਤਾਂ ਦੀ ਲੰਬੀ ਛਾਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਭਾਰਤ ਦੇ ਮੁਹੰਮਦ ਅਨਸ, ਜਿਸਨਾ ਮੈਥਿਊ, ਐਸ਼ਵਰਿਆ ਮਿਸ਼ਰਾ, ਸੋਨੀਆ ਬੈਸ਼ਿਆ, ਮੁਹੰਮਦ ਅਜਮਲ ਨੇ ਮਿਕਸਡ ਰਿਲੇਅ ਵਿੱਚ ਚਾਂਦੀ ਦਾ ਤਗਮਾ ਜਿੱਤਿਆ।


ਹਾਕੀ ਵਿੱਚ ਸੈਮੀਫਾਈਨਲ ਵਿੱਚ ਪਹੁੰਚੀ ਭਾਰਤੀ ਪੁਰਸ਼ ਟੀਮ


ਇਸ ਤੋਂ ਇਲਾਵਾ ਹਾਕੀ 'ਚ ਭਾਰਤੀ ਪੁਰਸ਼ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਹੈ। ਭਾਰਤ ਨੇ ਆਪਣਾ ਆਖਰੀ ਗਰੁੱਪ ਮੈਚ ਬੰਗਲਾਦੇਸ਼ ਖਿਲਾਫ ਖੇਡਿਆ ਅਤੇ 12-0 ਨਾਲ ਜਿੱਤ ਦਰਜ ਕੀਤੀ। ਭਾਰਤ ਲਈ ਹਰਮਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ 3-3 ਗੋਲ ਕੀਤੇ। ਅਭਿਸ਼ੇਕ ਨੇ ਦੋ ਗੋਲ ਕੀਤੇ। ਇਸ ਤੋਂ ਇਲਾਵਾ ਅਮਿਤ ਰੋਹੀਦਾਸ, ਲਲਿਤ ਉਪਾਧਿਆਏ, ਨੀਲਕੰਤਾ ਸ਼ਰਮਾ ਅਤੇ ਗੁਰਜੰਟ ਸਿੰਘ ਨੇ 1-1 ਗੋਲ ਕੀਤਾ।


ਇਹ ਵੀ ਪੜ੍ਹੋ: World Cup 2023 Live Streaming: ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕੋਗੇ ਵਿਸ਼ਵ ਕੱਪ ਦਾ ਮੁਕਾਬਲਾ, ਜਾਣੋ ਡਿਟੇਲਸ?