Asian Games 2023: ਭਾਰਤ ਦੇ ਖਾਤੇ ਵਿੱਚ ਇੱਕ ਹੋਰ ਗੋਲਡ ਆ ਗਿਆ ਹੈ। ਤੀਰਅੰਦਾਜ਼ੀ ਵਿੱਚ ਓਜਸ ਦੇਵਤਾਲੇ, ਅਭਿਸ਼ੇਕ ਵਰਮਾ ਅਤੇ ਪ੍ਰਥਮੇਸ਼ ਜਾਵਕਰ ਨੇ ਭਾਰਤ ਦੇ ਨਾਂਅ ਇਹ ਖਿਤਾਬ ਕੀਤਾ ਹੈ। ਦਰਅਸਲ, ਇਨ੍ਹਾਂ ਜੋੜੀ ਨੇ ਮਿਲ ਭਾਰਤ ਦੇ ਨਾਂਅ ਇੱਕ ਹੋਰ ਗੋਲਡ ਮੈਡਲ ਦਾ ਖਿਤਾਬ ਜਿੱਤਿਆ ਹੈ। ਭਾਰਤ ਲਈ ਇਹ ਕੁੱਲ 21ਵਾਂ ਗੋਲਡ ਮੈਡਲ ਸੀ। ਓਜਸ, ਅਭਿਸ਼ੇਕ ਵਰਮਾ ਅਤੇ ਪ੍ਰਥਮੇਸ਼ ਦੀ ਤਿਕੜੀ ਨੇ ਪੁਰਸ਼ਾਂ ਦੇ ਕੰਪਾਊਂਡ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਟੀਮ ਨੂੰ 235-230 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਭਾਰਤ ਲਈ ਇਹ ਕੁੱਲ 84ਵਾਂ ਮੈਡਲ ਸੀ।


ਭਾਰਤ ਨੇ ਗੋਲਡ ਹੈਟ੍ਰਿਕ ਲਗਾਈ


ਤੀਰਅੰਦਾਜ਼ ਪੁਰਸ਼ਾਂ ਦੇ ਕੰਪਾਊਂਡ ਮੁਕਾਬਲੇ ਵਿੱਚ ਅੱਜ ਭਾਰਤ ਦਾ ਇਹ ਤੀਜਾ ਗੋਲਡ ਮੈਡਲ ਸੀ। ਇਸ ਤੋਂ ਪਹਿਲਾਂ ਭਾਰਤ ਨੇ ਸਕੁਐਸ਼ ਅਤੇ ਤੀਰਅੰਦਾਜ਼ ਮਹਿਲਾ ਕੰਪਾਊਂਡ ਟੀਮ ਈਵੈਂਟ ਦੇ ਮਿਕਸਡ ਡਬਲਜ਼ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ। ਇਸ ਤਰ੍ਹਾਂ ਅੱਜ ਭਾਰਤ ਨੇ ਸੋਨ ਤਗਮੇ ਦੀ ਹੈਟ੍ਰਿਕ ਲਗਾਈ। ਜੋਤੀ, ਅਦਿਤੀ ਅਤੇ ਪ੍ਰਣੀਤ ਦੀ ਤਿਕੜੀ ਨੇ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਫਾਈਨਲ ਵਿੱਚ ਭਾਰਤੀ ਮਹਿਲਾ ਟੀਮ ਨੇ ਚੀਨੀ ਤਾਈਪੇ ਦੀ ਟੀਮ ਨੂੰ 288-230 ਨਾਲ ਹਰਾਇਆ ਸੀ।


ਇਸਦੇ ਨਾਲ ਹੀ ਸਕੁਐਸ਼ ਮਿਕਸਡ ਡਬਲਜ਼ ਦੀ ਗੱਲ ਕਰੀਏ ਤਾਂ ਦੀਪਿਕਾ ਪੱਲੀਕਲ ਅਤੇ ਹਰਿੰਦਰਪਾਲ ਸਿੰਘ ਨੇ ਭਾਰਤ ਦੇ ਖਾਤੇ ਵਿੱਚ ਗੋਲਡ ਜੋੜਿਆ। ਦੀਪਿਕਾ ਪੱਲੀਕਲ ਅਤੇ ਹਰਿੰਦਰਪਾਲ ਸਿੰਘ ਦੀ ਭਾਰਤੀ ਜੋੜੀ ਨੇ ਫਾਈਨਲ ਵਿੱਚ ਮਲੇਸ਼ੀਆ ਦੀ ਜੋੜੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਮਲੇਸ਼ੀਆ ਨੂੰ 2-0 ਨਾਲ ਇਕਤਰਫਾ ਹਰਾ ਕੇ ਫਾਈਨਲ ਜਿੱਤਿਆ। ਇਸ ਵਾਰ ਏਸ਼ਿਆਈ ਖੇਡਾਂ ਭਾਰਤ ਲਈ ਸਭ ਤੋਂ ਵਧੀਆ ਰਹੀਆਂ ਹਨ। ਭਾਰਤ ਨੇ ਹੁਣ ਤੱਕ ਕਿਸੇ ਵੀ ਸੀਜ਼ਨ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਹਨ।


ਸੈਮੀਫਾਈਨਲ ਵਿੱਚ ਪਹੁੰਚੀ ਭਾਰਤੀ ਕਬੱਡੀ ਟੀਮ 


ਭਾਰਤ ਦੀ ਕਬੱਡੀ ਟੀਮ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤੀ ਟੀਮ ਨੇ ਗਰੁੱਪ ਗੇੜ ਦੇ ਸਾਰੇ ਮੈਚ ਜਿੱਤੇ। ਭਾਰਤ ਨੇ ਗਰੁੱਪ ਪੜਾਅ ਦੇ ਮੈਚ ਵਿੱਚ ਜਾਪਾਨ ਨੂੰ 56-30 ਨਾਲ ਹਰਾਇਆ। ਹੁਣ ਸੈਮੀਫਾਈਨਲ 'ਚ ਟੀਮ ਇੰਡੀਆ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਗਰੁੱਪ ਪੜਾਅ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਟੀਮ ਸੈਮੀਫਾਈਨਲ 'ਚ ਜਿੱਤ ਦਰਜ ਕਰੇਗੀ। ਸੈਮੀਫਾਈਨਲ 6 ਅਕਤੂਬਰ ਨੂੰ ਖੇਡਿਆ ਜਾਵੇਗਾ।