Asian Games 2023: ਚੀਨ ਦੇ ਹਾਂਗਜੂ ਸ਼ਹਿਰ 'ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦੇ ਅੱਠਵੇਂ ਦਿਨ ਐਥਲੈਟਿਕਸ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਪੁਰਸ਼ਾਂ ਦੀ 1500 ਮੀਟਰ ਦੌੜ ਵਿੱਚ ਭਾਰਤ ਚਾਂਦੀ ਅਤੇ ਕਾਂਸੀ ਦੇ ਦੋਵੇਂ ਤਮਗੇ ਜਿੱਤਣ ਵਿੱਚ ਸਫ਼ਲ ਰਿਹਾ।


ਭਾਰਤ ਦੀ ਤਰਫੋਂ ਸਰੋਜ ਕੁਮਾਰ ਨੇ ਇਸ ਈਵੈਂਟ ਵਿੱਚ ਚਾਂਦੀ ਦਾ ਤਗਮਾ ਅਤੇ ਜਿਨਸਨ ਜੌਹਨਸਨ ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਦੀ ਹਰਮਿਲਨ ਬੈਂਸ ਮਹਿਲਾਵਾਂ ਦੇ 1500 ਮੀਟਰ ਦੌੜ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਂ ਕਰਨ ਵਿੱਚ ਸਫਲ ਰਹੀ।


ਇਸ ਤੋਂ ਇਲਾਵਾ ਪੁਰਸ਼ਾਂ ਦੇ ਲੰਬੀ ਛਾਲ ਮੁਕਾਬਲੇ (Long JumP Event) ਵਿੱਚ ਵੀ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ, ਤਾਂ ਉੱਥੇ ਹੀ ਮੁਰਲੀ ​​ਸ੍ਰੀਸ਼ੰਕਰ ਨੇ ਵੀ ਇੱਕ ਤਮਗਾ ਆਪਣੇ ਨਾਂ ਕੀਤਾ। ਭਾਰਤ ਦੀ ਨੰਦਨੀ ਅਗਸਾਰਾ ਔਰਤਾਂ ਦੀ 800 ਮੀਟਰ ਹੈਪਟਾਥਲੋਨ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ।


ਮੁਰਲੀ ​​ਸ਼੍ਰੀਸ਼ਨ ਆਪਣੇ ਈਵੈਂਟ 'ਚ ਸਿਰਫ 0.03 ਮੀਟਰ ਨਾਲ ਸੋਨ ਤਮਗਾ ਜਿੱਤਣ ਤੋਂ ਖੁੰਝ ਗਏ। ਇਸ ਈਵੈਂਟ ਵਿੱਚ ਚੀਨੀ ਅਥਲੀਟ ਨੇ ਸੋਨ ਤਮਗਾ ਜਿੱਤਿਆ। ਔਰਤਾਂ ਦੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੀਮਾ ਪੂਨੀਆ ਨੇ 58.62 ਮੀਟਰ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ।


ਇਹ ਵੀ ਪੜ੍ਹੋ: Asian Games 2023: ਅਵਿਨਾਸ਼ ਸਾਬਲੇ ਨੇ 3000 ਮੀਟਰ ਸਟੀਪਲਚੇਜ਼ ਵਿੱਚ ਜਿੱਤਿਆ ਸੋਨ ਤਮਗਾ, ਅਥਲੈਟਿਕਸ 'ਚ ਭਾਰਤ ਦਾ ਪਹਿਲਾ ਸੋਨ ਤਮਗਾ


ਉੱਥੇ ਹੀ ਭਾਰਤ ਦੇ ਤਜਿੰਦਰ ਪਾਲ ਸਿੰਘ ਪੁਰਸ਼ਾਂ ਦੇ ਸ਼ਾਟ ਪੁਟ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੇ। ਦੱਸ ਦੇਈਏ ਕਿ ਤਜਿੰਦਰ ਪਾਲ ਸਿੰਘ ਸਾਲ 2018 ਵਿੱਚ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਣ ਵਿੱਚ ਸਫਲ ਰਹੇ ਸੀ। ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਹੁਣ ਤੱਕ ਆਪਣੇ ਮੈਡਲਾਂ ਦੀ ਗਿਣਤੀ 51 ਤੱਕ ਪਹੁੰਚਾ ਦਿੱਤੀ ਹੈ।


19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਅਥਲੀਟਾਂ ਦਾ ਜ਼ਿਆਦਾਤਰ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਇਸ ਵਾਰ ਹੁਣ ਤੱਕ ਸਭ ਤੋਂ ਵੱਧ ਮੈਡਲ ਵੱਖ-ਵੱਖ ਸ਼ੂਟਿੰਗ ਈਵੈਂਟਸ ਵਿੱਚ ਆਏ ਹਨ। ਇਸ ਦੇ ਨਾਲ ਹੀ ਭਾਰਤ ਦਾ ਐਥਲੈਟਿਕਸ ਯਾਨੀ ਟਰੈਕ ਅਤੇ ਫੀਲਡ ਈਵੈਂਟਸ ਵਿੱਚ ਤਮਗੇ ਜਿੱਤਣ ਦਾ ਸਿਲਸਿਲਾ ਵੀ ਜਾਰੀ ਰਿਹਾ। ਇਸ ਤੋਂ ਇਲਾਵਾ ਕਈ ਹੋਰ ਈਵੈਂਟਸ 'ਚ ਭਾਰਤੀ ਐਥਲੀਟ ਪਹਿਲਾਂ ਹੀ ਆਪਣੇ ਤਮਗੇ ਪੱਕੇ ਕਰ ਚੁੱਕੇ ਹਨ।


ਇਹ ਵੀ ਪੜ੍ਹੋ: Asian Games: ਏਸ਼ੀਆਈ ਖੇਡਾਂ ‘ਚ ਪੰਜਾਬ ਦੇ ਸ਼ੇਰ ਦੀ ਬੱਲੇਬੱਲੇ, ਤੂਰ ਨੇ ਸ਼ਾਟ ਪੁਟ ‘ਚ ਜਿੱਤਿਆ ਸੋਨ ਤਮਗਾ